ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਦੇ ਸੰਸਥਾਪਕ ਵਿਜੇ ਹੰਸ ਨੂੰ ਵੱਖ ਵੱਖ ਸ਼ਖਸ਼ਿਅਤਾਂ ਨੇ ਦਿੱਤੀ ਸ਼ਰਧਾਂਜਲੀ

ਅਲਾਵਲਪੁਰ, 5 ਸਤੰਬਰ (ਵਿਸ਼ਵ ਵਾਰਤਾ) “ਵਿਜੇ ਹੰਸ ਦਲਿਤ ਚੇਤਨਾ ਦੇ ਮੋਹਰੀ ਆਗੂ ਸਨ ਅਤੇ ਇਸ ਵਿਚਾਰਧਾਰਾ ਦਾ ਨਾਂਅ ਸੀ “। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਜੇ ਹੰਸ ਦੀ ਦੂਸਰੀ ਬਰਸੀ ਤੇ ਆਯੋਜਿਤ ਸਮਾਗਮ ਵਿਚ ਆਦਮਪੁਰ ਹਲਕੇ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਆਪਣੇ ਸੰਬੋਧਨ ਵਿਚ ਕਹੇ। ਟੀਨੂੰ ਨੇ ਕਿਹਾ ਕਿ ਸਿਆਸੀ ਹਲਕਿਆਂ ਅਤੇ ਪ੍ਰਸ਼ਾਸਨ ਵਿਚ ਬਹੁ-ਚਰਚਿਤ ਨਾਂਅ ਸੀ, ਉਹਨਾਂ ਨੇ ਦਲਿਤ ਸਮਾਜ ਨੂੰ ਉੱਚਾ ਚੁੱਕਣ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ ਕਿਹਾ ਕਿ ਸ੍ਰੀ ਹੰਸ ਨੇ ਆਪਣੀ ਜ਼ਿੰਦਗੀ ਦੇ 10 ਸਰਗਰਮ ਸਾਲ ਸਿਆਸਤ ਦੇ ਲੇਖੇ ਲਾ ਦਿੱਤੇ, ਕੋਈ ਆਗੂ ਰਾਤੋ ਰਾਤ ਨੇਤਾ ਨਹੀਂ ਬਣ ਸਕਦਾ।
ਦੁਆਬੇ ਦੇ ਉੱਘੇ ਦਲਿਤ ਆਗੂ ਅਤੇ ਬਹੁਜਨ ਫਰੰਟ ਪੰਜਾਬ ਦੇ ਬਾਅਰਮੈਨ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਵਿਜੇ ਹੰਸਦਲਿਤਾਂ ਵਿਚ ਰਾਜਨੀਤਿਕ ਚੇਤਨਾ ਲਿਆਉਣ ਵਿਚ ਸਰਗਰਮ ਰਹੇ, ਸਮਾਜ ਅੰਦਰ ਕੁਰੀਤੀਆਂ ਨੂੰ ਦੂਰ ਕਰਨ ਵਿਚ ਜਾਗਰੂਕ ਕਰਦੇ ਰਹੇ।
ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ੍ਰੀ ਵਿਜੇ ਹੰਸ ਦੀ ਸਿਆਸੀ, ਸਮਾਜਿਕ ਵਿਰਾਸਤ ਨੂੰ ਸਾਂਭਣ ਦਾ ਯਤਨ ਹੀ ਸੱਚੀ ਸ਼ਰਧਾਂਜਲੀ ਹੈ। ਉਹਨਾਂ ਨੇ ਕਿਹਾ ਕਿ ਵਿਜੇ ਹੰਸ ਦੀ ਮਿਹਨਤ ਸਦਕੇ ਹੀ ਅੱਜ ਪਾਰਟੀ ਦੇ ਪੰਜਾਬ ਤੋਂ ਇਲਾਵਾ ਹੋਰ ਕਈ ਰਾਜਾਂ ਵਿਚ ਯੂਨਿਟ ਸਰਗਰਮ ਹਨ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਗੁਜਰਾਤ ਯੂਨਿਟ ਦੇ ਆਗੂਆਂ ਵਲੋਂ ਵੀ ਸਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬ ਯੂਨਿਟ ਵਲੋਂ ਪ੍ਰਿੰਸੀਪਲ ਮੋਹਨ ਲਾਲ ਖੋਸਲਾ, ਵਿਜੇ ਕੁਮਾਰ ਸੱਭਰਵਾਲ, ਰਾਜਪਾਲ ਸਿੱਧੂ, ਕੇ.ਕੇ ਸੱਭਰਵਾਲ, ਹਰਵਿੰਦਰ ਬਿੰਦੂ ਆਦਿ ਦੇ ਨਾਂਅ ਪ੍ਰਮੁੱਖ ਹਨ।





















