ਦਿੱਲੀ ਐਨਸੀਆਰ ਵਿੱਚ ਹੋ ਰਹੀ ਹੈ ਬਾਰਿਸ਼
ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਨਵੀਂ ਦਿੱਲੀ, 4ਸਤੰਬਰ(ਵਿਸ਼ਵ ਵਾਰਤਾ)- ਕੱਲ੍ਹ ਦੀ ਤਰ੍ਹਾਂ, ਸ਼ਨੀਵਾਰ ਦੀ ਸਵੇਰ ਵੀ ਨਵੀਂ ਸ਼ੁਰੂਆਤ ਵੀ ਦਿੱਲੀ ਐਨਸੀਆਰ ਵਿੱਚ ਮੀਂਹ ਨਾਲ ਹੋਈ। ਮੌਸਮ ਵਿਭਾਗ ਨੇ ਅੱਜ ਦਿੱਲੀ ਸਮੇਤ ਕੁਝ ਇਲਾਕਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟ ਅਤੇ ਐਤਵਾਰ ਲਈ ਗ੍ਰੀਨ ਅਲਰਟ ਜਾਰੀ ਕੀਤਾ ਹੈ।






















