ਇਤਿਹਾਸਕ ਕਿਸਾਨ ਅੰਦੋਲਨ
ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ 5 ਸਤੰਬਰ ਨੂੰ
300 ਤੋਂ ਵੱਧ ਸੰਗਠਨ ਕਿਸਾਨ ਮਹਾਪੰਚਾਇਤ ਵਿੱਚ ਹੋਣਗੇ ਸ਼ਾਮਲ
22 ਰਾਜਾਂ ਦੇ ਪ੍ਰਤੀਨਿਧੀਆਂ ਤੋਂ ਮਿਲੀ ਸਹਿਮਤੀ
ਚੰਡੀਗੜ੍ਹ, 4ਸਤੰਬਰ(ਵਿਸ਼ਵ ਵਾਰਤਾ)- ਭਲਕੇ ਮੁਜ਼ੱਫਰਨਗਰ ਵਿੱਚ ਹੋਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੀ ਇਤਿਹਾਸਕ ਮਹਾਪੰਚਾਇਤ ਵਿੱਚ ਦੇਸ਼ ਭਰ ਤੋਂ 300 ਤੋਂ ਵੱਧ ਸਰਗਰਮ ਸੰਸਥਾਵਾਂ ਸ਼ਾਮਲ ਹੋਣਗੀਆਂ, ਜਿਸ ਵਿੱਚ ਲਗਭਗ 60 ਕਿਸਾਨ ਜਥੇਬੰਦੀਆਂ ਅਤੇ ਹੋਰ ਕਰਮਚਾਰੀ, ਕਾਮੇ, ਵਿਦਿਆਰਥੀ, ਅਧਿਆਪਕ, ਸੇਵਾਮੁਕਤ ਅਧਿਕਾਰੀ,ਔਰਤਾਂ ਆਦਿ ਕਿਸਾਨਾਂ ਦੀਆਂ 40 ਸੰਸਥਾਵਾਂ ਮੁੱਖ ਭੂਮਿਕਾ ਵਿੱਚ ਹੋਣਗੀਆਂ, ਜਦੋਂ ਕਿ 20 ਸੰਸਥਾਵਾਂ ਪੂਰਾ ਸਹਿਯੋਗ ਦੇਣਗੀਆਂ। ਹੁਣ ਤੱਕ 22 ਰਾਜਾਂ ਦੇ ਨੁਮਾਇੰਦਿਆਂ ਤੋਂ ਮਹਾਪੰਚਾਇਤ ਵਿੱਚ ਆਉਣ ਲਈ ਸਹਿਮਤੀ ਪ੍ਰਾਪਤ ਕੀਤੀ ਜਾ ਚੁੱਕੀ ਹੈ।






















