ਟੋਕਿਓ ਓਲੰਪਿਕ 2020
ਭਾਰਤੀ ਪੁਰਸ਼ ਹਾਕੀ ਟੀਮ ਪਹੁੰਚੀ ਸੈਮੀਫਾਇਨਲ ‘ਚ

ਚੰਡੀਗੜ੍ਹ, 1ਅਗਸਤ(ਵਿਸ਼ਵ ਵਾਰਤਾ)- ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਅੱਜ ਖੇਡੇ ਗਏ ਕੁਆਰਟਰ ਫਾਈਨਲ ਦੇ ਮਹੱਤਵਪੂਰਨ ਮੈਚ ਵਿਚ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ 3-1 ਨਾਲ ਹਰਾਇਆ। ਭਾਰਤ 1980 ਮਾਸਕੋ ਉਲੰਪਿਕ ਤੋਂ ਪਿਛੋਂ ਪਹਿਲੀ ਵਾਰ ਸੈਮੀਫਾਈਨਲ ਵਿਚ ਪੁੱਜਿਆ ਹੈ।
ਭਾਰਤ ਵਲੋਂ ਪਹਿਲਾ ਗੋਲ ਦਿਲਪ੍ਰੀਤ ਸਿੰਘ ,ਗੁਰਜੰਟ ਸਿੰਘ ਅਤੇ ਆਖਰੀ ਗੋਲ ਹਾਰਦਿਕ ਸਿੰਘ ਨੇ ਕੀਤਾ।






















