ਰਾਜ ਵਿੱਚ ਲੱਗੇਗਾ ਵੀਕੈਂਡ ਲਾਕਡਾਊਨ
ਜਾਣੋ ਕੀ ਹਨ ਦਿਸ਼ਾ-ਨਿਰਦੇਸ਼

ਚੰਡੀਗੜ੍ਹ, 31ਜੁਲਾਈ(ਵਿਸ਼ਵ ਵਾਰਤਾ)- ਦੱਖਣ ਭਾਰਤੀ ਰਾਜ ਕੇਰਲ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਜਿਸ ਨੂੰ ਦੇਖਦੇ ਹੋਏ ਕੇਰਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪਿਨਾਰਾਈ ਵਿਜਯਨ ਸਰਕਾਰ ਦਾ ਫੈਸਲਾ ਹੈ ਕਿ ਰਾਜ ਵਿੱਚ ਕੋਰੋਨਾ ਸੰਕਰਮਣ ਦੀ ਲੜੀ ਨੂੰ ਤੋੜਨ ਲਈ ਵੀਕੈਂਡ ਲਾਕਡਾਊਨ ਸੋਮਵਾਰ 2 ਅਗਸਤ ਤੱਕ ਜਾਰੀ ਰਹੇਗਾ। ਦੱਸ ਦੱਈਏ ਕਿ ਸ਼ੁਕਰਵਾਰ ਬੀਤੀ 30 ਜੁਲਾਈ ਨੂੰ ਲਾਗ ਦੇ 20 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।






















