ਦੇਸ਼ ਦੀ ਪਹਿਲੀ ਕੋਰੋਨਾ ਮਰੀਜ਼ ਲਗਭਗ ਡੇਢ ਸਾਲ ਬਾਅਦ ਇੱਕ ਵਾਰ ਫਿਰ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ, 14ਜੁਲਾਈ(ਵਿਸ਼ਵ ਵਾਰਤਾ)- ਚੀਨ ਦੇ ਵੁਹਾਨ ਤੋਂ ਵਾਪਸ ਆਉਣ ਵਾਲੀ ਦੇਸ਼ ਦੀ ਪਹਿਲੀ ਕੋਰੋਨਾ ਮਰੀਜ਼ ਲਗਭਗ ਡੇਢ ਸਾਲ ਬਾਅਦ ਫਿਰ ਕੋਰੋਨਾ ਪਾਜ਼ੀਟਿਵ ਹੋ ਗਈ ਹੈ।ਕੇਰਲ ਦੇ ਤ੍ਰਿਸੂਰ ਵਿੱਚ ਰਹਿਣ ਵਾਲੀ ਮੈਡੀਕਲ ਵਿਦਿਆਰਥੀ ਦਿੱਲੀ ਜਾਣਾ ਚਾਹੁੰਦੀ ਸੀ, ਇਸ ਲਈ ਉਸਨੇ ਆਰਟੀ-ਪੀਸੀਆਰ ਟੈਸਟ ਕਰਵਾ ਲਿਆ। ਉਸਦੀ ਰਿਪੋਰਟ ਮੰਗਲਵਾਰ ਨੂੰ ਸਕਾਰਾਤਮਕ ਆਈ। ਤ੍ਰਿਸੂਰ ਦੇ ਡੀਐਮਓ ਡਾ.ਕੇਜੇ ਰੀਨਾ ਨੇ ਦੱਸਿਆ ਕਿ ਉਸ ਨੂੰ ਐਸੀਪੋਮੈਟਿਕ ਲਾਗ(ਬਿਨਾਂ ਲੱਛਣਾਂ ਤੋਂ ਲਾਗ) ਹੈ। ਉਸਨੇ ਅਜੇ ਤੱਕ ਟੀਕੇ ਦੀ ਇੱਕ ਖੁਰਾਕ ਨਹੀਂ ਲਈ ਹੈ।






















