ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ੋਰ ਪ੍ਰਦੂਸ਼ਣ ਤੇ ਕੀਤਾ ਅਹਿਮ ਐਲਾਨ
ਸ਼ੋਰ ਪ੍ਰਦੂਸ਼ਣ ਵਾਲੇ ਕਿਸੇ ਵੀ ਸਾਧਨ ਦੇ ਇਸਤੇਮਾਲ ਤੇ ਲੱਗੇਗਾ 1 ਲੱਖ ਰੁਪਏ ਦਾ ਜ਼ੁਰਮਾਨਾ

ਨਵੀਂ ਦਿੱਲੀ, 10ਜੁਲਾਈ(ਵਿਸ਼ਵ ਵਾਰਤਾ)-ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ੋਰ ਪ੍ਰਦੂਸ਼ਣ ਮਾਮਲੇ ਵਿੱਚ ਜ਼ੁਰਮਾਨੇ ਦੀ ਰਕਮ ਵਿੱਚ ਸੋਧ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸੋਧ ਦੇ ਮੁਤਾਬਕ ਸ਼ੋਰ ਪ੍ਰਦੂਸ਼ਣ ਵਾਲੇ ਵਾਲੇ ਕਿਸੇ ਵੀ ਸਾਧਨ ਉਤੇ ਇਕ ਲੱਖ ਰੁਪਏ ਤੱਕ ਦੇ ਜ਼ੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਨਰੇਟਰ ਸੈਟ ਦੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਸਾਰੀ ਮਸ਼ੀਨਰੀ ਨਾਲ ਹੋਣ ਵਾਲੇ ਸ਼ੋਰ ਉਤੇ ਉਪਕਰਨ ਸੀਲ ਕਰਨ ਅਤੇ 50 ਹਜ਼ਾਰ ਰੁਪਏ ਜ਼ੁਰਮਾਨਾ ਨਿਸ਼ਚਿਤ ਕੀਤਾ ਗਿਆ ਹੈ। ਰਿਹਾਇਯੀ ਜਾਂ ਕਮਰਸ਼ੀਅਲ ਥਾਵਾਂ ਉਤੇ ਜਨਤਕ ਰੈਲੀ, ਬਾਰਾਤ, ਵਿਆਹ ਸਮਾਰੋਹ, ਧਾਰਮਿਕ ਸਮਾਰੋਹ ਕਰਨ ਉਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਪ੍ਰਸਤਾਵਿਤ ਕੀਤਾ ਗਿਆ ਹੈ। ਲਾਊਡ ਸਪੀਕਰ ਜਾਂ ਪਬਲਿਕ ਅਡਰੈਸ ਸਿਸਟਮ ਦੀ ਵਰਤੋਂ ਉਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਉਪਕਰਨ ਸੀਲ ਕਰ ਦਿੱਤਾ ਜਾਵੇਗਾ। 1000 ਕੇਵੀਏ ਦੇ ਡੀਜੇ ਸੇਟ ਨਾਲ ਹੋਣ ਵਾਲੇ ਸ਼ੋਰ ਉਤੇ ਵੀ 1 ਲੱਖ ਰੁਪਏ ਜ਼ੁਰਮਾਨਾ ਲੱਗੇਗਾ । 62.5 ਕੇਵੀਏ ਤੋਂ 1000 ਕੇਵੀਏ ਡੀਜੀ ਸੈਟ 25 ਹਜ਼ਾਰ ਦਾ ਜ਼ੁਰਮਾਨਾ ਕੀਤਾ ਗਿਆ ਹੈ।






















