ਜ਼ਿਲ੍ਹਾ ਫਿਰੋਜ਼ਪੁਰ ਲਈ ਅੱਜ ਦਾ ਦਿਨ ਰਾਹਤ ਭਰਿਆ
ਕੋਰੋਨਾ ਕਾਰਨ ਅੱਜ ਨਹੀਂ ਹੋਈ ਕੋਈ ਮੌਤ
ਫਿਰੋਜ਼ਪੁਰ,7 ਜੁਲਾਈ (ਵਿਸ਼ਵ ਵਾਰਤਾ) ਅੱਜ ਜ਼ਿਲ੍ਹਾ ਫਿਰੋਜ਼ਪੁਰ ਲਈ ਰਾਹਤ ਦਾ ਦਿਨ ਰਿਹਾ ਅਤੇ ਜ਼ਿਲ੍ਹੇ ਵਿੱਚ ਕੋਰੋਨਾ ਤੋਂ ਅੱਜ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਅੱਜ ਜ਼ਿਲ੍ਹੇ ਵਿੱਚ 6 ਹੋਰ ਲੋਕ ਸਕਾਰਾਤਮਕ ਆਏ ਹਨ ਜਦੋਂ ਕਿ 12 ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਾਜਿੰਦਰ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 483 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵੇਲੇ ਸਿਰਫ 84 ਕੋਰੋਨਾ ਸੰਕਰਮਿਤ ਬਚੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਦੇ 14108 ਵਿਅਕਤੀਆਂ ਦੀ ਕੁਲ ਕਾਰੋਨਾ ਰਿਪੋਰਟ ਸਕਾਰਾਤਮਕ ਆਈ ਹੈ ਜਦੋਂ ਕਿ 13541 ਸੰਕਰਮਿਤ ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ।























