ਪ੍ਰਧਾਨ ਮੰਤਰੀ ਮੋਦੀ ਨੇ ਕੋਵਿਨ ਗਲੋਬਲ ਕਨਕਲੇਵ ਨੂੰ ਕੀਤਾ ਸੰਬੋਧਨ
ਦੂਜੇ ਦੇਸ਼ਾਂ ਨੂੰ ਵੀ ਮਿਲੇਗੀ ‘ਕੋਵਿਨ ਪਲੇਟਫਾਰਮ’ ਦੀ ਸਹੂਲਤ-ਪੀਐਮ ਮੋਦੀ

ਨਵੀਂ ਦਿੱਲੀ, 5ਜੁਲਾਈ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਨ ਗਲੋਬਲ ਕਨਕਲੇਵ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕੋਵਿਡ ਮਹਾਂਮਾਰੀ ਨਾਲ ਲੜਨ ਵਿੱਚ ਡਿਜੀਟਲ ਪਲੇਟਫਾਰਮ ‘ਕੋਵਿਨ’ ਦੀ ਭੂਮਿਕਾ ਦਾ ਜ਼ਿਕਰ ਕੀਤਾ। ਇਸ ਮੰਚ ਨੂੰ ਵਿਸ਼ਵ ਪੱਧਰ ‘ਤੇ ਉਪਲਬਧ ਕਰਾਉਣ ਲਈ ਵੀ ਕਿਹਾ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਕੋਵਿਨ ਪੋਰਟਲ ਦੇ ਸੀ.ਈ.ਓ ਆਰ.ਐਸ ਸ਼ਰਮਾ ਨੇ ਵੀ ਇਸ ਸੰਮੇਲਨ ਵਿੱਚ ਹਿੱਸਾ ਲਿਆ। ਸੰਮੇਲਨ ਵਿਚ ਕੋਵਿਨ, ਭਾਰਤ ਦੁਆਰਾ ਕੋਵਿਡ 19 ਤੋਂ ਬਚਾਅ ਲਈ ਪ੍ਰਯੋਗ ਕੀਤੇ ਜਾ ਰਹੇ ਡਿਜੀਟਲ ਪਲੇਟਫਾਰਮ ਕੋਵਿਨ ਨੂੰ ਅਧਿਕਾਰਤ ਤੌਰ ‘ਤੇ ਦੂਜੇ ਦੇਸ਼ਾਂ ਨੂੰ ਪੇਸ਼ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ, ਮੈਕਸੀਕੋ, ਨਾਈਜੀਰੀਆ, ਪਨਾਮਾ ਅਤੇ ਯੂਗਾਂਡਾ ਸਮੇਤ ਲਗਭਗ 50 ਦੇਸ਼ਾਂ ਨੇ ਆਪਣੀ ਟੀਕਾਕਰਨ ਮੁਹਿੰਮ ਲਈ ਡਿਜੀਟਲ ਪਲੇਟਫਾਰਮ ਕੋਵਿਨ ਵਿੱਚ ਰੁਚੀ ਦਿਖਾਈ ਹੈ।






















