ਕੇਜਰੀਵਾਲ ਲਗਾਤਾਰ ਕਰ ਰਹੇ ਹਨ ਝੂਠ ਦੀ ਰਾਜਨੀਤੀ
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕੈਪਟਨ ‘ਤੇ ਪ੍ਰੈਸ ਕਾਨਫਰੰਸ ਨਾ ਕਰਵਾਉਣ ਦਾ ਲਾਇਆ ਦੋਸ਼
ਕੈਪਟਨ ਵੱਲੋਂ ਟਵੀਟ, ਅਸੀਂ ਤੁਹਾਡੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨ ਵਿੱਚ ਵੀ ਖੁਸ਼ ਹਾਂ


ਨਵੀਂ ਦਿੱਲੀ,28ਜੂਨ (ਵਿਸ਼ਵ ਵਾਰਤਾ): ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਪੰਜਾਬ ਦੀ ਸਿਆਸਤ ਗਰਮਾਉਣ ਲੱਗੀ ਹੈ।ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ’ਤੇ ਅੱਜ ਦੁਪਹਿਰ 1 ਵਜੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨਾ ਕਰਨ ਦਾ ਦੋਸ਼ ਲਾਇਆ ਹੈ।ਇਸ ਦੇ ਨਾਲ ਹੀ ਟਵੀਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਇਆ ਹੈ,

ਇਥੋਂ ਤਕ ਕਿ ਕੁਝ ਦਿਨ ਪਹਿਲਾਂ ਅਸੀਂ ਅਰਵਿੰਦ ਕੇਜਰੀਵਾਲ ਨੂੰ ਇੱਥੇ ਸੰਬੋਧਨ ਕਰਨ ਦੀ ਇਜਾਜ਼ਤ ਦਿੱਤੀ ਸੀ, ਤਾਂ ਫਿਰ ਅਸੀਂ ਉਸ ਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਕਿਉਂ ਰੋਕਾਂਗੇ। ਜੇ ਕੇਜਰੀਵਾਲ ਸਾਹਿਬ ਇਹ ਚਾਹੁੰਦੇ ਹਨ, ਤਾਂ ਅਸੀਂ ਕਾਨਫਰੰਸ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨ ਵਿਚ ਵੀ ਖੁਸ਼ ਹਾਂ। ਆਮ ਆਦਮੀ ਪਾਰਟੀ ਸਿਰਫ ਦਿਖਾਵਾ ਕਰਦੀ ਹੈ ਅਤੇ ਝੂਠ ਬੋਲਦੀ ਹੈ।






















