ਪੰਜਾਬ ਸਰਕਾਰ ਨੇ ਕੀਤਾ ਐਲਾਨ
560 ਸਬ-ਇੰਸਪੈਕਟਰਾਂ ਦੀ ਹੋਵੇਗੀ ਭਰਤੀ
ਇਸ ਤਾਰੀਖ ਨੂੰ ਨਿਕਲਣਗੇ ਫਾਰਮ
ਚੰਡੀਗੜ੍ਹ, 28ਜੂਨ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕਾਂਸਟੇਬਲਾਂ ਦੀ ਭਰਤੀ ਤੋਂ ਇਲਾਵਾ ਪੰਜਾਬ ਪੁਲਿਸ 4 ਕੇਡਰਾਂ,ਇਨਵੈਸਟੀਗੇਸ਼ਨ, ਆਰਮਡ, ਜ਼ਿਲ੍ਹਾ ਤੇ ਇੰਟੈਲੀਜੈਂਸ ਵਿਚ 560 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ। ਜਿਸਦੇ ਭਰਤੀ ਫਾਰਮ 5 ਜੁਲਾਈ ਨੂੰ ਨਿਕਲ ਜਾਣਗੇ ਤੇ ਇਸ ਸਬੰਧੀ 2 ਐਮ.ਸੀ.ਕਿਊ ਆਧਾਰਿਤ ਸੀ.ਬੀ.ਪੇਪਰ ਅਗਸਤ ਮਹੀਨੇ ਵਿਚ ਹੋਣਗੇ।
























