ਸਿੱਧੂ ਨੇ ਕੀਤਾ ਟਵੀਟ – ਨਵੀਂ ਬਣੀ ਐਸ.ਆਈ.ਟੀ. ਇਨਸਾਫ ਦੇ ਨੇੜੇ ਪਹੁੰਚੀ

ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)- ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਨਵੀਂ ਐਸ.ਆਈ.ਟੀ. ਇਨਸਾਫ ਦੇ ਨੇੜੇ ਪਹੁੰਚ ਚੁੱਕੀ ਹੈ, ਜਿਸ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਸਿਆਸੀ ਦਖਲ ਦਾ ਰੋਣਾ ਸ਼ੁਰੂ ਕਰ ਦਿੱਤਾ ਹੈ।

ਕੈਪਟਨ ਤੇ ਸੁਖਬੀਰ ਤੇ ਤੰਜ਼ ਕਸਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਦੋ ਸਾਲ ਅਕਾਲੀ ਦਲ ਦਾ ਰਾਜ ਸੀ, ਸਿਆਸੀ ਦਖਲ ਉਦੋਂ ਸੀ ਅਤੇ ਸਾਢੇ ਚਾਰ ਸਾਲ ਬਾਅਦ ਦੇ ਸਮੇਂ ‘ਚ ਵੀ ਸਿਆਸੀ ਦਖਲ ਸੀ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ 6 ਸਾਲ ਹੋ ਗਏ ਹਨ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਕਾਲੀ ਗਾਂਧੀ ਪਰਿਵਾਰ ਦਾ ਰੋਣਾ ਇਸ ਕਰ ਕੇ ਰੋ ਰਹੇ ਹਨ ਕਿਉਂਕਿ ਹੁਣ ਇਨਸਾਫ ਮਿਲਣ ਦਾ ਕੰਮ ਸ਼ੁਰੂ ਹੋ ਗਿਆ ਹੈ।






















