ਪੰਜਾਬ ਸਰਕਾਰ ਨੇ ਲਿਆ ਵੱਡਾ ਫੈੇਸਲਾ
ਪੰਜਾਬ ਵਿੱਚ 30 ਜੂਨ ਤੱਕ ਵਧਾਈਆਂ ਗਈਆਂ ਕੋਵਿਡ ਹਦਾਇਤਾਂ

ਚੰਡੀਗੜ੍ਹ, 25ਜੂਨ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਕੋਵਿਡ ਹਦਾਇਤਾਂ ਵਧਾ ਦਿੱਤੀਆਂ ਹਨ ਜੋ 30 ਜੂਨ ਤੱਕ ਲਾਗੂ ਰਹਿਣਗੀਆਂ। ਹੁਣ ਆਈਲੈਟਸ ਸੈਂਟਰ 30 ਜੂਨ ਤੋਂ ਖੁੱਲ੍ਹ ਸਕਦੇ ਹਨ। ਪਰ ਇਹ ਯਕੀਨੀ ਬਣਾਇਆ ਜਾਵੇ ਕਿ ਇਹਨਾਂ ਸੈਂਟਰਾਂ ਦੇ ਸਟਾਫ ,ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕੋਵਿਡ ਦੀ ਪਹਿਲੀ ਡੋਜ਼ ਜ਼ਰੂਰ ਲਈ ਹੋਵੇ।






















