ਪੰਜਾਬ ਮੰਤਰੀ ਮੰਡਲ ਦੀ ਗੈਰ-ਰਸਮੀ ਮੀਟਿੰਗ ਅੱਜ
2ਪੜਾਵਾਂ ਵਿੱਚ ਹੋਵੇਗੀ ਮੁੱਖ ਮੰਤਰੀ ਦੀ ਮੰਤਰੀਆਂ ਨਾਲ ਮੀਟਿੰਗ
ਮੁੱਖ ਮੰਤਰੀ ਆਪਣੀ ਸਰਕਾਰੀ ਰਿਹਾਇਸ਼ ਤੇ ਮਿਲਣਗੇ ਆਪਣੇ ਮੰਤਰੀਆਂ ਨੂੰ
ਕੱਲ੍ਹ ਹੋ ਰਹੀ ਮਹੱਤਵਪੂਰਨ ਮੀਟਿੰਗ ਬਾਰੇ ਹੋਣਗੀਆਂ ਵਿਚਾਰਾਂ

ਚੰਡੀਗੜ੍ਹ, 17ਜੂਨ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਆਪਣੀ ਸਰਕਾਰੀ ਰਿਹਾਇਸ਼ ਤੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਚੱਲ ਰਿਹਾ ਦੌਰ ਜਾਰੀ ਰੱਖਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅੱਜ ਬਾਅਦ ਦੁਪਹਿਰ 2ਵਜੇ ਕੱਲ੍ਹ ਨੂੰ ਪੰਜਾਬ ਮੰਤਰੀ ਮੰਡਲ ਦੀ ਹੋ ਰਹੀ ਮੀਟਿੰਗ,ਜਿਸ ਵਿੱਚ 28 ਦੇ ਕਰੀਬ ਮਹੱਤਵਪੂਰਨ ਮੁੱਦਿਆਂ ਉਤੇ ਮੋਹਰ ਲੱਗਣ ਦੀ ਸੰਭਾਵਨਾ ਹੈ, ਬਾਰੇ ਆਪਣੇ ਸਾਥੀ ਮੰਤਰੀਆਂ ਨਾਲ ਅਗਾਂਊ ਵਿਚਾਰ-ਵਟਾਂਦਰਾ ਕਰਨਗੇ।
ਮੰਤਰੀਆਂ ਨਾਲ ਇਹ ਮੀਟਿੰਗ ਦੋ ਪੜਾਵਾਂ ਵਿਚਕਾਰ ਹੋਵੇਗੀ ਅੱਧੇ ਮੰਤਰੀਆਂ ਨਾਲ ਮੁੱਖ ਮੰਤਰੀ 4 ਵਜੇ ਦੇ ਕਰੀਬ ਦੁਬਾਰਾ ਮਿਲਣੀ ਕਰਨਗੇ।






















