ਹਾਈਕਮਾਨ ਕਮੇਟੀ ਅੱਗੇ ਪੱਖ ਰੱਖਣ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ
ਆਪਣੇ ਵਿਚਾਰ ਤੇ ਕਮੇਟੀ ਮੈਂਬਰਾਂ ਦੇ ਸਵਾਲਾਂ ਦੇ ਦੇਣਗੇ ਜਵਾਬ
ਆਪਣੇ ਵਿਰੋਧੀਆਂ ਤੇ ਹਮਾਇਤੀਆਂ ਦਾ ਲੇਖਾ-ਜੋਖਾ ਨਾਲ ਲੈ ਕੇ ਗਏ ਹਨ ਮੁੱਖ ਮੰਤਰੀ
5 ਦਿਨਾਂ ਤੋਂ ਚੱਲ ਰਿਹਾ ਕਾਂਗਰਸ ਦਾ ਮੈਰਾਥਨ ਮੰਥਨ
ਮੰਥਨ ਦਾ ਅੱਜ ਹੈ ਆਖਰੀ ਦਿਨ
ਹਾਈਕਮਾਨ ਕਮੇਟੀ ਇਸ ਤੋਂ ਪਹਿਲਾਂ ਵਿਧਾਇਕਾਂ, ਮੰਤਰੀਆਂ,ਪਾਰਲੀਮੈਂਟ ਮੈਂਬਰਾਂ,ਹਲਕਾ ਇੰਚਾਰਜਾਂ ਅਤੇ ਸੀਨੀਅਰ ਲੀਡਰਾਂ ਨਾਲ ਕਰ ਚੁੱਕੀ ਹੈ ਗੱਲਬਾਤ

ਨਵੀਂ ਦਿੱਲੀ, 4ਜੂਨ(ਵਿਸ਼ਵ ਵਾਰਤਾ)- ਅੱਜ ਹਾਈਕਮਾਨ ਕਮੇਟੀ ਦੇ ਮੰਥਨ ਦਾ ਆਖਰੀ ਦਿਨ ਹੈ ਜੋ ਕਿ ਪੰਜ ਦਿਨਾਂ ਤੋਂ ਚੱਲ ਰਿਹਾ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਕਮੇਟੀ ਅੱਗੇ ਪੱਖ ਰੱਖਣ ਲਈ ਪਹੁੰਚ ਗਏ ਹਨ। ਉਹ ਆਪਣਿਆਂ ਅਤੇ ਵਿਰੋਧੀਆਂ ਸਾਰਿਆਂ ਦੀ ਕਾਰਗੁਜ਼ਾਰੀ ਦਾ ਖੁੱਲ ਕੇ ਲੇਖਾ-ਜ਼ੋਖਾ ਪੇਸ਼ ਕਰਨਗੇ। ਉਹ ਕਮੇਟੀ ਅੱਗੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਕਮੇਟੀ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਹਾਈਕਮਾਨ ਕਮੇਟੀ ਇਸ ਤੋਂ ਪਹਿਲਾਂ ਵਿਧਾਇਕਾਂ, ਮੰਤਰੀਆਂ,ਪਾਰਲੀਮੈਂਟ ਮੈਂਬਰਾਂ,ਹਲਕਾ ਇੰਚਾਰਜਾਂ ਅਤੇ ਸੀਨੀਅਰ ਲੀਡਰਾਂ ਨਾਲ ਗੱਲਬਾਤ ਕਰ ਚੁੱਕੀ ਹੈ। ਅੱਜ ਕਮੇਟੀ ਦੀਆਂ ਮੀਟਿੰਗਾਂ ਦਾ ਅਖੀਰਲਾ ਦਿਨ ਹੈ,ਇਸ ਤੋਂ ਬਾਅਦ ਕਮੇਟੀ ਨੂੰ ਕੋਈ ਨਹੀਂ ਮਿਲੇਗਾ। ਕਮੇਟੀ ਆਪਣੀ ਰਿਪੋਰਟ ਤਿਆਰ ਕਰਕੇ ਕਾਂਗਰਸ ਦੀ ਐਕਟਿਵ ਪ੍ਰਧਾਨ ਸੋਨਿਆ ਗਾਂਧੀ ਨੂੰ ਸੌਂਪੇਗੀ






















