ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਗ ਵਿਅਕਤੀ ਵੈਕਸੀਨ ਜ਼ਰੂਰ ਲਗਵਾਉਣ : ਡਾ ਅਜੈ ਬੱਗਾ
ਕਰੋਨਾ ਤੋਂ ਬਚਾਅ ਦੇ ਤਰੀਕਿਆਂ ਬਾਰੇ ਪ੍ਰਚਾਰ ਵਾਸਤੇ ਚਲਾਈ ਜਾਗਰੂਕਤਾ ਗੱਡੀ

ਹੁਸ਼ਿਆਰਪੁਰ 21 ਅਪ੍ਰੈਲ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਰਾਮ ਨੌਵੀਂ ਦੇ ਪਾਵਨ ਮੌਕੇ ਤੇ ਆਮ ਲੋਕਾਂ ਨੂੰ ਕੋਵਿਡ – 19 ਮਹਾਂਮਾਰੀ ਦੌਰਾਨ ਕੋਰੋਨਾ ਸੰਕਰਮਣ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਵਾਸਤੇ ਜਾਗਰੂਕਤਾ ਰੈਲੀ ਸ੍ਰੀ ਰਾਮ ਭਵਨ ਚਾਂਦ ਨਗਰ ਤੋਂ ਰਵਾਨਾ ਕੀਤੀ ਗਈ ਜਾਗਰੂਕਤਾ ਗੱਡੀ ਨੂੰ ਕਨਵ ਕਪੂਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਕਨਵ ਕਪੂਰ ਦੇ ਪਿਤਾ ਕੋਰੋਨਾ ਅਸ਼ਵਨੀ ਕਪੂਰ ਦੀ ਕੋਵਿਡ -19 ਕਾਰਨ ਜੀਵਨ ਲੀਲਾ ਸਮਾਪਤ ਹੋਈ ਸੀ ਇਸ ਮੌਕੇ ਸਮਾਜਿਕ ਗਤੀਵਿਧੀਆਂ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਡਾ ਅਜੇ ਬੱਗਾ ਸ੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਦੇ ਪ੍ਰਧਾਨ ਹਰੀਸ਼ ਸੈਣੀ ਵੀ ਮੌਜੂਦ ਸਨ ਕੋਰੋਨਾ ਬਚਾਅ ਦੇ ਤਰੀਕੇ ਫਲੈਕਸ ਬੈਨਰਾਂ ਤੇ ਲਿਖ ਕੇ ਜਾਗਰੂਕਤਾ ਗੱਡੀ ਤੇ ਲਗਾਏ ਗਏ ਹਨ ਅਤੇ ਆਡੀਓ ਕੈਸੇਟ ਵਿੱਚ ਖ਼ੁਦ ਡਾ ਅਜੇ ਬੱਗਾ ਲੋਕਾਂ ਨੂੰ ਪ੍ਰਾਰਥਨਾ ਕਰਦੇ ਹਨ ਕਿ ਮਾਸਿਕ ਅਤੇ ਦੋ ਗਜ਼ ਦੀ ਦੂਰੀ ਬਹੁਤ ਜ਼ਰੂਰੀ ਇਸ ਦੇ ਨਾਲ ਨਾਲ ਮਾਸਿਕ ਨੂੰ ਸੁਚੱਜੇ ਢੰਗ ਨਾਲ ਪ੍ਰਯੋਗ ਕਰਨ ਦੀ ਸਲਾਹ ਦਿੰਦਿਆਂ ਕਹਿ ਰਹੇ ਹਨ ਕਿ ਮਾਸਕ ਨਾਲ ਨੱਕ ਅਤੇ ਮੂੰਹ ਨੂੰ ਜ਼ਰੂਰ ਢੱਕਿਆ ਜਾਵੇ ਘਰ ਵਿੱਚ ਪਾਣੀ ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਤਾ ਜਾਵੇ ਅਤੇ ਵੈਕਸੀਨ ਦਾ ਜ਼ਿਕਰ ਕਰਦਿਆਂ ਡਾ ਬੱਗਾ ਨੇ ਆਖਿਆ ਕਿ ਕੋਰੋਨਾ ਵਿਰੁੱਧ ਵੈਕਸੀਨ ਸੁਰੱਖਿਅਤ ਹੈ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਗ ਵਿਅਕਤੀ ਵੈਕਸੀਨ ਜ਼ਰੂਰ ਲਗਵਾਉਣ ਆਡੀਓ ਕੈਸੇਟ ਵਿੱਚ ਇੱਕ ਕਵਿਤਾ ਦੇ ਰਾਹੀਂ ਮਹਿਲਾ ਇੱਕ ਗਾਇਕ ਕਹਿ ਰਹੀ ਹੈ ਕਿ ਬੇਵਜ੍ਹਾ ਘਰ ਤੋਂ ਨਿਕਲਣ ਦੀ ਜ਼ਰੂਰਤ ਨਹੀਂ ਹੈ ਮੌਤ ਸੇ ਆਂਖ ਮਿਲਾਨੇ ਕੀ ਜ਼ਰੂਰਤ ਨਹੀਂ ਹੈ ਉਕਤ ਕੈਸੇਟ ਵਿੱਚ ਪਰਮ ਪਿਤਾ ਪਰਮਾਤਮਾ ਨੂੰ ਬੇਨਤੀ ਕੀਤੀ ਗਈ ਹੈ ਕਿ ਹੇ ਪਰਮ ਪਿਤਾ ਪਰਮਾਤਮਾ ਸਭ ਦੁੱਖਾਂ ਦਾ ਕਰ ਖਾਤਮਾ ਹਰ ਪਾਸੇ ਸੁੱਖ ਦੀ ਆਸ ਕਰਾਂ ਹੱਥ ਜੋੜ ਕੇ ਮੈਂ ਅਰਦਾਸ ਕਰਾਂ ਆਖਰ ਵਿੱਚ ਡਾ ਬੱਗਾ ਇੱਕ ਕਲਿਆਣ ਮੰਤਰ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਸਾਰੇ ਇਲਾਕਾ ਨਿਵਾਸੀ ਜ਼ਹਿਰ ਸੁਖੀ ਰਹਿਣ ਸਾਰੇ ਰੋਗ ਮੁਕਤ ਰਹਿਣ ਸਾਰਿਆਂ ਦਾ ਜੀਵਨ ਮੰਗਲਮਈ ਬਣੇ ਅਤੇ ਕੋਈ ਵੀ ਦੁੱਖ ਦਾ ਭਾਗੀ ਨਾ ਬਣੇ ।






















