2007 ਤੋਂ ਬਾਅਦ ਕਾਂਗਰਸ ਬੁਢਲਾਡਾ ਹਲਕੇ ਚ ਆਪਣੀ ਪਕੜ੍ਹ ਨਾ ਬਣਾ ਸਕੀ
ਪ੍ਰਸ਼ਾਤ ਕਿਸ਼ੌਰ ਦੀ ਟੀਮ ਜ਼ਮੀਨੀ ਪੱਧਰ ਤੇ ਲੋਕਾਂ ਦੀ ਰਾਏ ਜਾਣਨ ਲੱਗੀ

ਬੁਢਲਾਡਾ 17 ਮਾਰਚ (ਵਿਸ਼ਵ ਵਾਰਤਾ): ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਸਮੁੱਚੀਆਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੀ ਲੜੀ ਵਜੋਂ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਮੌਜੂੂਦਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਸ੍ਰੋਮਣੀ ਅਕਾਲੀ ਦਲ ਦੇ ਡਾ ਨਿਸ਼ਾਨ ਸਿੰਘ ਵੱਲੋਂ ਆਪਣੇ ਪੱਧਰ ਤੇ ਚੋਣਾ ਨੂੰ ਮੱਦੇਨਜਰ ਰੱਖਦਿਆਂ ਲੋਕ ਸੰਪਰਕ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਉੱਥੇ ਕਾਂਗਰਸ ਪਾਰਟੀ ਦੇ ਨੀਤੀ ਘਾੜੇ ਪ੍ਰਸ਼ਾਤ ਕਿਸ਼ੋਰ ਦੀ ਟੀਮ ਵੱਲੋਂ ਵੀ ਨਿੱਜੀ ਤੌਰ ਤੇ ਲੋਕ ਰਾਏ ਜਾਣਨ ਲਈ ਸਰਵੇਖਣ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੋਜੂਦਾ ਹਾਲਾਤ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਦੇ ਨਿਗਾਰ ਦੇ ਕਾਰਨਾ ਦਾ ਵੀ ਲੇਖਾ ਜ਼ੋਖਾ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਕਰੋੜਾ ਰੁਪਏ ਵਿਕਾਸ ਦੇ ਕਾਰਜਾਂ ਵਿੱਚ ਖਰਚ ਕਰਨ ਦੇ ਬਾਵਜੂਦ ਕੋਸਲ ਚੋਣਾ ਵਿੱਚ ਕਾਂਗਰਸ ਦੀ ਬੁਰੀ ਤਰ੍ਹਾ ਹਾਰ ਦਾ ਵੀ ਮੰਥਨ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ 2022 ਦੀਆਂ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਵਿੱਚ ਟਿਕਟ ਦੀ ਦਾਅਵੇਦਾਰੀ ਵਿੱਚ ਨਵੇ ਚਿਹਰੇ ਸਾਹਮਣੇ ਆਉਣ ਕਾਰਨ ਕਾਂਗਰਸ ਅੰਦਰ ਸਥਾਨਕ ਪੱਧਰ ਤੇ ਸਿਆਸਤ ਵਿੱਚ ਹਲਚਲ ਪੈਦਾ ਹੋ ਗਈ ਹੈ। ਕਾਂਗਰਸ ਸਰਕਾਰ ਦੀਆਂ ਲੋਕ ਪ੍ਰਾਪਤੀਆਂ ਅਤੇ ਯੌਜਨਾਵਾਂ ਨੂੰ ਘਰ ਘਰ ਪਹੁੰਚਾਉਣ ਵਿੱਚ ਨਾਕਾਮ ਰਹਿਣ ਕਾਰਨ ਚੋਧਰੀ ਲੀਡਰਸ਼ਿਪ ਨੇ ਕਾਗਰਸ ਪਾਰਟੀ ਨੂੰ ਧੜਿਆ ਵਿੱਚ ਵੰਡੇ ਹੋਣ ਕਾਰਨ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਗ੍ਰਾਫ ਜਿਉ ਦਾ ਤਿਉ ਬਣਾਇਆ ਹੋਇਆ ਹੈ। ਕੁਝ ਟਕਸਾਲੀਆਂ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਇਹ ਹਲਕਾ ਕਾਂਗਰਸ ਪਾਰਟੀ ਦਾ ਗੜ੍ਹ ਮੰਨ੍ਹਿਆ ਜਾਦਾ ਹੈ ਦੇ ਬਾਵਜੂਦ ਪਾਰਟੀ ਇਸ ਹਲਕੇ ਵਿੱਚ ਆਪਣਾ ਜਨ ਅਧਾਰ 2007 ਵਿੱਚ ਮੰਗਤ ਰਾਏ ਬਾਂਸਲ ਦੀ ਜਿੱਤ ਤੋਂ ਬਾਅਦ ਬਣਾ ਨਾ ਸਕੀ ਪਰ ਲੋੜ ਹੈ ਹਲਕੇ ਨੂੰ ਯੋਗ ਲੀਡਰਸਿਪ ਦੀ ਮੌਜੂਦਾ ਸਮੇਂ ਵਿੱਚ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾ ਵਿੱਚ 2012 ਦੀਆਂ ਚੋਣਾ ਵਿੱਚ ਕਿਸਮਤ ਅਜਮਾਉਣ ਵਾਲੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਸੱਤਪਾਲ ਸਿੰਘ ਮੂਲੇਵਾਲਾ, 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਆਪਣੀ ਕਿਸਮਤ ਅਜਮਾਉਣ ਵਾਲੀ ਕਾਂਗਰਸ ਦੀ ਉਮੀਦਵਾਰ ਰਣਜੀਤ ਕੋਰ ਭੱਟੀ, ਪੰਜਾਬ ਪੁਲਿਸ ਦਾ ਸਟੇਟ ਅਵਾਰਡੀ ਤੇਜ਼ ਤਰਾਰ ਲੋਕਾਂ ਦੀ ਕਚਿਹਰੀ ਵਿੱਚ ਹਰਮਨ ਪਿਆਰੇ ਵਜੋੋਂ ਜਾਣੇ ਜਾਂਦੇ ਬਲਵੰਤ ਸਿੰਘ ਭੀਖੀ ਤੋਂ ਇਲਾਵਾ ਐਸ ਐਸ ਬੋਰਡ ਦੇ ਮੈਬਰ ਪ੍ਰਿੰਸੀਪਲ ਬਿਹਾਰੀ ਸਿੰਘ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸ਼ਿੰਦਰਪਾਲ ਸਿੰਘ ਬਰੇਟਾ ਸਰਗਰਮ ਹਨ। ਸਿਆਸੀ ਸੂਤਰਾਂ ਅਨੁਸਾਰ ਇਹ ਵੀ ਪਤਾ ਚੱਲਿਆ ਹੈ ਕਿ ਮਾਲਵੇ ਦਾ ਇੱਕ ਮਸ਼ਹੂਰ ਲੋਕ ਗਾਇਕ ਜ਼ੋ ਇਸ ਇਲਾਕੇ ਦੀ ਹਰ ਗਲੀ ਮੁਹੱਲੇ ਵਿੱਚ ਆਪਣੀ ਵੱਖਰੀ ਪਹਿਚਾਣ ਦਾ ਮੂਹਤਾਜ ਵੀ ਕਾਂਗਰਸ ਟਿਕਟ ਦੀ ਦਾਅਵੇਦਾਰਾਂ ਵਿੱਚ ਸਰਗਰਮ ਨਜਰ ਆ ਰਿਹਾ ਹੈ।






















