ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬਾਜੀਗਰ ਵਿੰਗ ਦਾ ਐਲਾਨ
ਲਾਲਕਾ ਸਰਪ੍ਰਸਤ, ਦਿਆਲ ਪ੍ਰਧਾਨ ਅਤੇ ਰੁਪਾਣਾ ਸਕੱਤਰ ਜਨਰਲ ਬਣੇ

ਚੰਡੀਗੜ੍ਹ 15 ਮਾਰਚ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬਾਜੀਗਰ ਵਿੰਗ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਪੁੁਰਾਣੇ ਅਤੇ ਸੀਨੀਅਰ ਆਗੂ ਸ. ਮੱਖਣ ਸਿੰਘ ਲਾਲਕਾ ਨੂੰ ਵਿੰਗ ਦਾ ਸਰਪ੍ਰਸਤ ਬਣਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਅਣਥੱਕ ਵਰਕਰ ਅਤੇ ਸੂਝਵਾਨ ਆਗੂ ਸ. ਦਵਿੰਦਰ ਸਿੰਘ ਦਿਆਲ ਨੂੰ ਵਿੰਗ ਦਾ ਪ੍ਰਧਾਨ ਅਤੇ ਪਾਰਟੀ ਦੇ ਪੁਰਾਣੇ ਟਕਸਾਲੀ ਆਗੂ ਸ. ਗੁਰਚਰਨ ਸਿੰਘ ਰੁਪਾਣਾ ਜਿਹੜੇ ਕਿ ਦਹਾਕਿਆਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਨ ਨੂੂੰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਛੇਤੀ ਹੀ ਬਾਜੀਗਰ ਵਿੰਗ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।























