ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਅਸਲੇ,ਨਕਦੀ ਅਤੇ ਸਾਮਾਨ ਸਮੇਤ ਦੋਸ਼ੀ ਗ੍ਰਿਫਤਾਰ

ਬਠਿੰਡਾ 15 ਮਾਰਚ ( ਕੁਲਬੀਰ ਬੀਰਾ ) :- ਬਠਿੰਡਾ ਪੁਲੀਸ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਬਲਵਿੰਦਰ ਸਿੰਘ ਰੰਧਾਵਾ ਐਸ ਪੀ ਡੀ ਦੇ ਦਿਸ਼ਾ ਨਿਰਦੇਸ਼ ਤੇ ਸੀ ਆਈ ਏ ਇੰਚਾਰਜ ਰਜਿੰਦਰ ਕੁਮਾਰ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਪਿਸਤੌਲ ਦੀ ਨੋਕ ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੈਂਬਰਾਂ ਮਨੀ ਸਿੰਘ ਹਰਪ੍ਰੀਤ ਸਿੰਘ ਲਵਦੀਪ ਸਿੰਘ ਉਰਫ ਨਵਦੀਪ ਸਿੰਘ ਵਾਸੀ ਲਹਿਰਾ ਧੂਰਕੋਟ ਹੈਪੀ ਵਾਸੀ ਰਾਮਪੁਰਾ ਮੰਡੀ ਜਸਵੰਤ ਸਿੰਘ ਵਾਸੀ ਰਾਮਪੁਰਾ ਗੁਰਸੇਵਕ ਸਿੰਘ ਉਰਫ ਮੱਦੀ ਅਤੇ ਰਾਜ ਪ੍ਰੀਤ ਸਿੰਘ ਉਰਫ ਰਾਜੂ ਨੂੰ ਪਸਤੌਲ ਜ਼ਿੰਦਾ ਕਾਰਤੂਸ ਏਅਰ ਪਿਸਟਲ ਤੇਜ਼ ਧਾਰ ਹਥਿਆਰ ਅਤੇ ਪੰਦਰਾਂ ਫੋਨ ਲੁੱਟ ਦੀ ਨਕਦੀ ਦੋ ਚੋਰੀ ਕੀਤੇ ਮੋਟਰਸਾਈਕਲ ਥ੍ਰੀ ਵੀਲਰ ਸਮੇਤ ਸਾਮਾਨ ਗ੍ਰਿਫ਼ਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਐੱਸ ਪੀ ਡੀ ਅਤੇ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਗੈਂਗ ਰਾਤ ਦੇ ਹਨ੍ਹੇਰੇ ਵਿਚ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਨਾਲ ਰਾਹਗੀਰਾਂ ਨੂੰ ਲੁੱਟਦੇ ਸਨ ਜਿਨ੍ਹਾਂ ਖ਼ਿਲਾਫ਼ ਕਈ ਮੁਕੱਦਮੇ ਵੀ ਦਰਜ ਹਨ ਇਸ ਗੈਂਗ ਦੇ ਪੰਜ ਮੈਂਬਰ ਗ੍ਰਿਫਤਾਰ ਕਰ ਲਏ ਹਨ ਜਦੋਂਕਿ ਬਾਕੀ ਸਾਥੀ ਗੁਰਸੇਵਕ ਸਿੰਘ ਮੱਦੀ ਅਤੇ ਰਾਜਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ ਇਨ੍ਹਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਕੀਤੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਲੁੱਟਾਂ ਖੋਹਾਂ ਕਰਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ






















