
ਇਸਲਾਮਾਬਾਦ, 4 ਜਨਵਰੀ – ਪਾਕਿਸਤਾਨ ਦੀ ਇਸਲਾਮਾਬਾਦ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵੱਲੋਂ ਪਾਕਿਸਤਾਨ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ| ਇਯ ਵੀਡੀਓ ਵਿਚ ਕੁਲਭੂਸ਼ਣ ਕਹਿ ਰਿਹਾ ਹੈ ਕਿ ਮੇਰੀ ਮਾਂ ਮੇਰੀ ਸਿਹਤ ਦੀ ਚਿੰਤਾ ਨਾ ਕਰੇ| ਪਾਕਿਸਤਾਨ ਮੇਰਾ ਖਿਆਲ ਰੱਖ ਰਿਹਾ ਹੈ| ਉਨ੍ਹਾਂ ਨੇ ਮੈਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ|
ਵਰਣਨਯੋਗ ਹੈ ਕਿ ਪਿਛਲੇ ਮਹੀਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨੇ ਇਸਲਾਮਾਬਾਦ ਵਿਖੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ ਸੀ| ਇਸ ਮੁਲਾਕਾਤ ਦੇ ਤੌਰ ਤਰੀਕਿਆਂ ਉਤੇ ਭਾਰਤ ਨੇ ਸਖਤ ਇਤਰਾਜ ਜ਼ਾਹਿਰ ਕੀਤਾ ਸੀ|
ਰਿਸ਼ਤੇ ਤਾਰ-ਤਾਰ! ਅੰਮ੍ਰਿਤਸਰ ‘ਚ NRI ਵਿਅਕਤੀ ਦਾ ਕਤਲ
ਰਿਸ਼ਤੇ ਤਾਰ-ਤਾਰ! ਅੰਮ੍ਰਿਤਸਰ 'ਚ NRI ਵਿਅਕਤੀ ਦਾ ਕਤਲ - 'ਆਪਣਿਆਂ' ਨੇ ਹੀ ਦਿੱਤਾ ਘਟਨਾ ਨੂੰ ਅੰਜ਼ਾਮ ਅੰਮ੍ਰਿਤਸਰ, 6 ਜੂਨ 2026...






















