ਹਰਿਆਣਾ ਦੇ ਬਰਵਾਲਾ ਖੇਤਰ ਚ ’ ਵੱਡੀ ਸੰਖਿਆ ਵਿੱਚ ਮੁਰਗੀਆਂ ਦੀ ਮੌਤ
ਇਕ ਲੱਖ ਮੁਰਗੀਆਂ ਅਤੇ ਚੂਚਿਆਂ ਦੀ ਮੌਤ

ਚੰਡੀਗੜ੍ਹ,5ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਬਰਵਾਲਾ ਵਿੱਚ ਅਚਾਨਕ ਮੁਰਗੀਆਂ ਦੇ ਮਰਨ ਦੀ ਵਜ੍ਹਾ ਨਾਲ ਇਲਾਕੇ ਵਿੱਚ ਐਵੀਅਨ ਫਲੂ ਦਾ ਡਰ ਬਣਿਆ ਹੋਇਆ ਹੈ। ਇਥੇ ਕਰੀਬ 1ਲੱਖ ਮੁਰਗੀਆਂ ਅਤੇ ਚੂਚਿਆਂ ਦੀ ਮੌਤ ਹੋ ਚੁੱਕੀ ਹੈ। ਮੁਰਗੀਆਂ ਦੇ ਅਚਾਨਕ ਮਰਨ ਦਾ ਸਿਲਸਿਲਾ 5ਦਸੰਬਰ ਤੋਂ ਸ਼ੁਰੂ ਹੋਇਆ ਸੀ। ਬਰਵਾਲਾ ਖੇਤਰ ਦੇ 110 ਮੁਰਗੀ ਫਾਰਮਾਂ ਵਿੱਚ ਲਗਭਗ ਦੋ ਦਰਜਨ ਫਾਰਮਾਂ ਵਿੱਚ ਮੁਰਗੀਆਂ ਦੇ ਅਚਾਨਕ ਮਰਨ ਨਾਲ ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ ਹੈ। ਰਾਜ ਦੇ ਪਸ਼ੂਪਾਲਨ ਵਿਭਾਗ ਨੇ ਪ੍ਰਭਾਵਿਤ ਫਾਰਮਾਂ ਵਿੱਚ ਪਾਈਆਂ ਗਈਆਂ ਮ੍ਰਿਤਕ ਮੁਰਗੀਆਂ ਦੇ 80 ਸੈਂਪਲ ਇਕੱਠੇ ਕਰਕੇ ਜਾਂਚ ਲਈ ਜਲੰਧਰ ਦੀ ਰੀਜ਼ਨਲ ਡਿਜਿਜ਼ ਡਾਇਗਰੋਸਟੀਕ ਲੈਬੋਰੇਟਰੀ ਵਿੱਚ ਹਨ।





















