ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਵੱਡੀ ਗਿਰਾਵਟ

ਦਿੱਲੀ, 5ਜਨਵਰੀ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਪ੍ਰਭਾਵਿਤ ਅੰਕੜਿਆਂ ਵਿੱਚ ਫਿਰ ਇਕ ਵਾਰ ਵੱਡੀ ਗਿਰਾਵਟ ਆਈ ਹੈ। ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 16ਹਜ਼ਾਰ 375 ਨਵੇਂ ਮਰੀਜ਼ ਮਿਲੇ। ਸੋਮਵਾਰ ਨੂੰ 29 ਹਜ਼ਾਰ 91 ਮਰੀਜ ਠੀਕ ਹੋ ਗਏ । 201 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ 1ਕਰੋੜ 3ਲੱਖ 56 ਹਜ਼ਾਰ 844 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਹਨਾਂ ਵਿੱਚੋਂ 99 ਲੱਖ75 ਹਜ਼ਾਰ ਅਤੇ 958 ਲੋਕ ਠੀਕ ਹੋ ਚੁੱਕੇ ਹਨ। ਜਦੋਂ ਕਿ 1 ਲੱਖ 49 ਹਜ਼ਾਰ 850 ਲੋਕਾਂ ਇਸ ਮਹਾਮਾਰੀ ਨਾਲ ਜਾਨ ਗਵਾ ਚੁੱਕੇ ਹਨ। ਹੁਣ 2 ਲੱਖ 31 ਹਜ਼ਾਰ 36 ਐਕਟਿਵ ਕੇਸ ਹਨ।






















