ਬ੍ਰਿਟੇਨ ਵਿੱਚ ਫਿਰ ਤੋਂ ਸਖ਼ਤ ਲਾਕਡਾਊਨ ਲਾਗੂ

ਲੰਡਨ,5ਜਨਵਰੀ(ਵਿਸ਼ਵ ਵਾਰਤਾ)- ਬ੍ਰਿਟੇਨ ਦੇ ਕਈ ਇਲਾਕਿਆਂ ਵਿੱਚ ਤੇਜੀ ਨਾਲ ਨਵੇਂ ਕਿਸਮ ਦੇ ਕੋਰੋਨਾ ਬਾਇਰਸ ਸਾਹਮਣੇ ਆਉਣ ਦੇ ਮੱਦੇਨਜ਼ਰ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਪ੍ਰਭਾਵ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਵਿੱਚ ਲੋਕਡਾਊਨ ਦੀ ਘੋਸ਼ਣਾ ਕੀਤੀ ਹੈ। ਇਹ ਸ਼ੁਰੂਆਤੀ ਲਾਕਡਾਊਨ ਸਖ਼ਤ ਨਿਯਮਾਂ ਵਾਲਾ ਹੈ ਅਤੇ ਸੋਮਵਾਰ ਰਾਤ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸਕੂਲ, ਕਾਲਜ਼ ਅਤੇ ਯੂਨੀਵਰਸਿਟੀ ਰਿਮੋਟ ਸਟੱਡੀ ਮਾਧਿਅਮ ਤੋਂ ਹੀ ਚੱਲਣਗੇ।






















