ਕਿਸਾਨ ਅੰਦੋਲਨ 31 ਵੇਂ ਦਿਨ ਵੀ ਜਾਰੀ
ਕਦੋਂ ਨਿਕਲੇਗਾ ਇਸਦਾ ਹੱਲ?
ਕਿਸਾਨ ਕਾਨੂੰਨ ਰੱਦ ਕਰਵਾਉਣ ਦੀ ਜਿੱਦ ਤੇ ਅੜੇ, ਸਰਕਾਰ ਕਾਨੂੰਨ ਵਾਪਸ ਲੈਣ ਲਈ ਨਹੀਂ ਤਿਆਰ
ਪ੍ਰਧਾਨ ਮੰਤਰੀ ਮੋਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਕਰ ਰਹੇ ਹਨ ਗੱਲਬਾਤ ਪਰ ਦਿੱਲੀ ਬਾਰਡਰ ਤੇ ਡਟੇ ਕਿਸਾਨਾਂ ਨਾਲ ਹੁਣ ਤੱਕ ਨਹੀਂ ਕੀਤੀ ਗੱਲ
ਕਿਸਾਨਾਂ ਦੇ ਸਮਰਥਨ ਵਿੱਚ ਬੋਲੇ ਰਾਹੁਲ, ਸਰਕਾਰ ਨੂੰ ਸੁਣਨਾ ਹੀ ਪਵੇਗਾ
ਦਿੱਲੀ ਦਾ ਜੈਪੁਰ ਨਾਲ ਟੁੱਟਿਆ ਸੰਪਰਕ


ਚੰਡੀਗੜ੍ਹ, 26 ਦਸੰਬਰ(ਵਿਸ਼ਵ ਵਾਰਤਾ)- ਕੜਾਕੇ ਦੀ ਠੰਢ ਵਿੱਚ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 31 ਵਾਂ ਦਿਨ ਹੈ। ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਪਰ ਸਰਕਾਰ ਕਿਸਾਨਾਂ ਦੀ ਮੰਗ ਨੂੰ ਸਵੀਕਾਰ ਨਾ ਕਰਨ ਦੀ ਜਿੱਦ ਤੇ ਅੜੀ ਹੋਈ ਹੈ। ਇਸ ਕੜਾਕੇ ਦੀ ਠੰਢ ਵਿੱਚ ਜਦ ਲੋਕ ਆਪਣੇ ਘਰਾਂ ਵਿੱਚ ਠੰਢ ਬਰਦਾਸ਼ਤ ਨਹੀਂ ਕਰ ਸਕਦੇ , ਪਰ ਕਿਸਾਨ ਠੰਢ ਵਿੱਚ ਖੁੱਲ਼ੇ ਆਸਮਾਨ ਦੇ ਥੱਲੇ ਬੈਠ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ। ਪਰ ਇਸ ਦਾ ਅਜੇ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਜਦ ਕਿ ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਨਾਲ ਇਕ ਵਾਰ ਵੀ ਗੱਲਬਾਤ ਨਹੀਂ ਕੀਤੀ।
ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਆਪਣੇ ਟਵੀਟ ਹੈਂਡਲ ਤੇ ਇਕ ਵੀਡੀਓ ਪੋਸਟ ਕੀਤੀ ਹੈ। ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੈ –ਮਿੱਟੀ ਦਾ ਕਣ-ਕਣ ਗੂੰਜ ਰਿਹਾ ਹੈ, ਸਰਕਾਰ ਨੂੰ ਸੁਣਨਾ ਹੀ ਪਵੇਗਾ।






















