ਮੁੱਖ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਲੋਂ ਪੇਂਡੂ ਘਰਾਂ ’ਚ 100 ਫੀਸਦ ਪਾਣੀ ਕੁਨੈਕਸ਼ਨ ਮੁਹੱਈਆ ਕਰਵਾਉਣ ਦੀ ਪ੍ਰਗਤੀ ਦਾ ਜਾਇਜ਼ਾ
ਜ਼ਿਲ੍ਹਾ ਜਲੰਧਰ ਤੇ ਹੁਸ਼ਿਆਰਪੁਰ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਜਲੰਧਰ 19 ਦਸੰਬਰ 2020 (ਵਿਸ਼ਵ ਵਾਰਤਾ)-ਮੁੱਖ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ (ਉਤੱਰੀ ਜ਼ੋਨ) ਇੰਜ.ਕੇ.ਕੇ.ਸੈਣੀ ਨੇ ਅੱਜ ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ‘ਜਲ ਜੀਵਨ ਮਿਸ਼ਨ’ ਤਹਿਤ ਪੇਂਡੂ ਘਰਾਂ ਵਿੱਚ 100 ਫੀਸਦ ਪਾਣੀ ਦੇ ਕੁਨੈਸ਼ਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।
ਸਥਾਨਕ ਸਰਕਟ ਹਾਊਸ ਵਿਖੇ ਪੇਂਡੂ ਖੇਤਰਾਂ ਵਿੱਚ ਹਰ ਘਰ ਨੂੰ ਪਾਣੀ ਦਾ ਕੁਨੈਸ਼ਨ ਮੁਹੱਈਆ ਕਰਵਾਉਣ ਸਬੰਧੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਇੰਜਨੀਅਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਪਿੰਡਾਂ ਵਿੱਚ ਹਰ ਘਰ ਨੂੰ ਪਾਣੀ ਦਾ ਕੁਨੈਸ਼ਨ ਮੁਹੱਈਆ ਕਰਵਾਉਣ ਦੇ ਕੰਮ ਨੂੰ ਨਿਰਧਾਰਿਤ ਸਮੇਂ ਵਿੱਚ 100 ਫੀਸਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ‘ਜਲ ਜੀਵਨ ਮਿਸ਼ਨ’ ਨਿਸ਼ਚਿਤ ਕੀਤੇ ਗਏ ਟੀਚੇ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਵੀ ਹਦਾਇਤਾਂ ਕੀਤੀਆਂ।
ਇਸ ਤੋਂ ਪਹਿਲਾਂ ਇੰਜ. ਐਨ.ਪੀ. ਸਿੰਘ ਸੁਪਰਡੰਟ ਇੰਜੀਨੀਅਰ ਸਰਕਲ ਜਲੰਧਰ ਅਤੇ ਇੰਜ. ਰਾਜੇਸ਼ ਦੂਬੇ ਸੁਪਰਡੰਟ ਇੰਜੀਨੀਅਰ ਸਰਕਲ ਹੁਸ਼ਿਆਰਪੁਰ ਵਲੋਂ ਮੁੱਖ ਇੰਜੀਨੀਅਰ ਇੰਜ.ਕੇ.ਕੇ.ਸੈਣੀ ਦਾ ਸਵਾਗਤ ਕੀਤਾ ਗਿਆ।
ਪੀਣ ਯੋਗ ਪਾਣੀ ਅਤੇ ਸੈਨੀਟੇਸ਼ਨ ਮੰਤਰਾਲਾ ਭਾਰਤ ਸਰਕਾਰ ਦੁਆਰਾ ਚਲਾਏ ਗਏ ਜਲ ਜੀਵਨ ਸੰਵਾਦ ਵਿੱਚ ਵੀ ਅਧਿਕਾਰੀਆਂ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਇੰਜੀ. ਨਿਤਿਨ ਕਾਲੀਆ, ਇੰਜੀ. ਵਿਜੈ ਕੁਮਾਰ, ਇੰਜੀ. ਸੁਖਪਿੰਦਰ ਸਿੰਘ, ਇੰਜੀ. ਗੁਰਪ੍ਰੀਤ ਸਿੰਘ ਸੈਣੀ, ਇੰਜੀ. ਵਿਜੈ ਕੁਮਾਰ, ਇੰਜੀ. ਅਸ਼ਵਨੀ ਕੁਮਾਰ, ਇੰਜੀ. ਗੁਰਪ੍ਰੀਤ ਸਿੰਘ, ਇੰਜੀ. ਰੋਹਿਤ ਕੁਮਾਰ ਅਤੇ ਸਬ ਡਵੀਜ਼ਨਲ ਇੰਜੀਨੀਅਰ ਵੀ ਹਾਜ਼ਰ ਸਨ।
Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ ‘ਚ
Punjab: ਪਟਿਆਲਾ-ਬਾਘਾਪੁਰਾਣਾ-ਧਰਮਕੋਟ ਮਿਉਂਸਿਪਲ ਚੋਣਾਂ: 257 ਉਮੀਦਵਾਰ ਮੈਦਾਨ 'ਚ - 28 ਨਵੰਬਰ ਨੂੰ ਪੈਣਗੀਆਂ ਵੋਟਾਂ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















