ਦਿੱਲੀ NCR ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦਿੱਲੀ, 18 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਅਤੇ NCR ਦੇ ਕੁਝ ਇਲਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ਤੇ ਭੂਚਾਲ ਦੀ ਗਤੀ 4.2 ਸੀ ਅਤੇ ਇਸ ਦਾ ਕੇਂਦਰ ਗੁਰੂਗ੍ਰਾਮ ਤੋਂ 48 ਕਿਲੋਮੀਟਰ ਦੂਰ ਦੱਖਣ- ਪੱਛਮ ਵਿੱਚ ਸੀ। ਭੂਚਾਲ ਦੇ ਝਟਕੇ ਵੀਰਵਾਰ ਨੂੰ ਰਾਤ 11.45 ਵਜੇ ਮਹਿਸੂਸ ਕੀਤੇ ਗਏ। ਹੁਣ ਤੱਕ ਕਿਸੇ ਵੀ ਪ੍ਰਕਾਰ ਦੇ ਜਾਨ-ਮਾਲ ਦੀ ਹਾਨੀ ਦੀ ਜਾਣਕਾਰੀ ਨਹੀਂ ਮਿਲੀ ਹੈ।






















