ਦਿੱਲੀ ਸ਼ੀਤ ਲਹਿਰ ਦੀ ਚਪੇਟ ਵਿੱਚ

ਦਿੱਲੀ, 18 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਵਿੱਚ ਪਾਰਾ ਲਗਾਤਾਰ ਡਿੱਗਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਮੰਨਿਆ ਹੈ ਕਿ ਦਿੱਲੀ ਇਸ ਸਮੇਂ ਸ਼ੀਤ ਲਹਿਰ ਦੀ ਚਪੇਟ ਵਿੱਚ ਹੈ। ਅਨੁਮਾਨ ਹੈ ਕਿ ਮਹੀਨੇ ਦੇ ਅੰਤ ਤੱਕ ਦਿੱਲੀ ਨੂੰ 2 ਡਿਗਰੀ ਸੈਲਸੀਅਸ ਤੱਕ ਦਾ ਟਾਰਚਰ ਸਹਿਣਾ ਪਵੇਗਾ। ਪਹਾੜਾਂ ਉਤੇ ਹੋਈ ਜ਼ੋਰਦਾਰ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਪੈ ਰਹੀ ਹੈ। ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬਰਫੀਲੀਆਂ ਹਵਾਵਾਂ ਨਾਲ ਪਾਰਾ 3 ਡਿਗਰੀ ਤੇ ਪਹੁੰਚ ਗਿਆ ਹੈ। ਪੂਰਾ ਉਤਰ ਭਾਰਤ ਸ਼ੀਤ ਲਹਿਰ ਦੀ ਚਪੇਟ ਵਿੱਚ ਹੈ।






















