ਕਿਸਾਨ ਪਿੱਛੇ ਨਹੀਂ ਹਟ ਰਹੇ, ਸਰਕਾਰ ਝੁਕ ਨਹੀਂ ਰਹੀ
ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ
ਕਿਸਾਨਾਂ ਅਤੇ ਸਰਕਾਰ ਦੀ ਇਸ ਜੰਗ ਵਿੱਚ ਅੱਜ ਦਾ ਦਿਨ ਅਹਿਮ

ਦਿੱਲੀ,16 ਦਸੰਬਰ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਜੰਗ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਪਣੀ ਮੰਗ ਤੇ ਅੜੇ ਹੋਏ ਹਨ ਅਤੇ ਦੂਜੇ ਪਾਸੇ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਕਾਨੂੰਨ ਕਿਸੇ ਵੀ ਰੂਪ ਵਿੱਚ ਵਾਪਸ ਨਹੀਂ ਹੋਣਗੇ। ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨ 20 ਦਿਨਾਂ ਤੋਂ ਲਗਾਤਾਰ ਡਟੇ ਹੋਏ ਹਨ। ਅੱਜ ਦਾ ਦਿਨ ਅਹਿਮ ਹੋਵੇਗਾ ਕਿਉਂਕਿ ਬਾਰਡਰ ਤੇ ਕਿਸਾਨ ਬੈਠਣਗੇ ਜਾਂ ਉਹਨਾਂ ਨੂੰ ਕਿਤੇ ਹੋਰ ਭੇਜਿਆ ਜਾਵੇਗਾ, ਇਸ ਤੇ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਵੇਗਾ।
ਚੀਫ ਜਸਟਿਸ ਐਸ.ਏ.ਬੋਬਡੇ , ਜਸਟਿਸ ਏ.ਐਸ.ਬੋਪੰਨਾ ਅਤ ਜਸਟਿਸ ਬੀ.ਰਾਮਸੁਬਰਾਮਨੀਅਮ ਦਾ ਬੈਂਚ ਇਹ ਸੁਣਵਾਈ ਕਰਗਾ। ਸੁਪਰੀਮ ਕੋਰਟ ਵਿੱਚ ਕਿਸਾਨ ਅੰਦੋਲਨ ਨਾਲ ਜੁੜੀਆਂ ਹੁਣ ਤੱਕ ਤਿੰਨ ਅਰਜੀਆਂ ਦਾਖਲ ਕੀਤੀਆਂ ਗਈਆਂ ਹਨ।
ਅਰਜੀ ਵਿੱਚ ਦਿੱਲੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਲੋਕਾਂ ਦੇ ਇਕੱਠ ਹੋਣ ਨਾਲ ਕੋਰੋਨਾ ਦਾ ਖਤਰਾ ਵੱਧ ਸਕਦਾ ਹੈ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਹਟਾਉਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਸੜਕਾਂ ਬਲੋਕ ਹੋ ਰਹੀਆਂ ਹਨ। ਐਂਮਰਜੈਂਸੀ ਅਤੇ ਮੈਡੀਕਲ ਸਰਵਿਸ ਵਿੱਚ ਮੁਸ਼ਕਲ ਪੈਦਾ ਹੋ ਰਹੀ ਹੈ।






















