ਦਲਿਤ ਸਮਾਜ ਦੇ 27 ਲੋਕਾਂ ਨੇ ਕੀਤਾ ਧਰਮ ਪਰਿਵਰਤਨ


ਬਾਡਮੇਰ, 7 ਦਸੰਬਰ (ਵਿਸ਼ਵ ਵਾਰਤਾ)- ਪੱਛਮੀ ਰਾਜਸਥਾਨ ਵਿੱਚ ਭਾਰਤ- ਪਾਕਿਸਤਾਨ ਬਾਰਡਰ ਉਤੇ ਵਸੇ ਬਾਡਮੇਰ ਜ਼ਿਲ੍ਹੇ ਵਿੱਚ ਇਕ ਵਾਰ ਫਿਰ ਧਰਮ ਪਰਿਵਰਤਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦਲਿਤ ਸਮਾਜ ਦੇ ਦੋ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਹਿੰਦੂ ਧਰਮ ਛੱਡ ਕੇ ਬੁਧ ਧਰਮ ਨੂੰ ਅਪਣਾ ਲਿਆ ਹੈ। ਇਸ ਦੇ ਲਈ ਵੱਡਾ ਸਮਾਰੋਹ ਵੀ ਕੀਤਾ ਗਿਆ। ਇਸ ਸਮਾਰੋਹ ਵਿੱਚ ਬੁੱਧ ਭਿਕਸ਼ੂਆਂ ਨੇ ਵੀ ਸ਼ਿਰਕਤ ਕੀਤੀ। ਰੀਤੀ- ਰਿਵਾਜ਼ ਨਾਲ ਦਲਿਤ ਸਮਾਜ ਦੇ ਲੋਕਾਂ ਨੇ ਬੁਧ ਧਰਮ ਨੂੰ ਅਪਣਾਇਆ। ਇਸ ਸਮਾਰੋਹ ਵਿੱਚ ਵੱਡੀ ਸੰਖਿਆ ਵਿੱਚ ਲੋਕ ਵੀ ਸ਼ਾਮਲ ਹੋਏ। ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਵੀ ਧਰਮ ਪਰਿਵਰਤਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।ਸੰਬ






















