ਦੋ ਦਲਿਤ ਨਾਬਾਲਗ ਭੈਣਾਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਤਲਾਬ ਵਿੱਚ ਸੁੱਟਿਆ
ਫਤਿਹਪੁਰ,17 ਨਵੰਬਰ (ਵਿਸ਼ਵ ਵਾਰਤਾ)- ਉਤਰ ਪ੍ਰਦੇਸ਼ ਦੇ ਫਤਿਹਪੁਰ ਦੇ ਅਸੋਥਰ ਥਾਣੇ ਦੇ ਇਲਾਕੇ ਵਿੱਚ ਸਥਿਤ ਇਕ ਪਿੰਡ ਵਿੱਚ ਸੋਮਵਾਰ ਨੂੰ ਦੋ ਨਾਬਾਲਗ ਦਲਿਤ ਭੈਣਾਂ ਦੀ ਕਥਿਤ ਰੂਪ ਵਿੱਚ ਹੱਤਿਆ ਕਰਕੇ ਲਾਸ਼ਾਂ ਨੂੰ ਇਕ ਤਲਾਬ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਦੇ ਅਨੁਸਾਰ, ਦੋਵੇਂ ਕੁੜੀਆਂ ਦੀਆਂ ਅੱਖਾਂ ਵਿੱਚ ਸੱਟ ਦੇ ਨਿਸ਼ਾਨ ਸਨ, ਪੁਲਿਸ ਨੇ ਇਹ ਵੀ ਦੱਸਿਆ ਕਿ ਦੋਵੇਂ ਭੈਣਾਂ ਦੁਪਹਿਰ ਦੇ ਸਮੇਂ ਛੋਲਿਆਂ ਦਾ ਸਾਗ ਤੋੜਨ ਲਈ ਜੰਗਲ ਵਾਲੇ ਪਾਸੇ ਤੋਂ ਖੇਤ ਵਿੱਚ ਗਈਆਂ ਸਨ, ਉਹਨਾਂ ਦੀਆਂ ਲਾਸ਼ਾਂ ਦੇਰ ਰਾਤ ਤਾਲਾਬ ਵਿੱਚ ਮਿਲੀਆਂ। ਫਤਿਹਪੁਰ ਦੇ ਪੁਲਿਸ ਏ .ਐਸ .ਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅਸੋਥਰ ਥਾਣੇ ਖੇਤਰ ਦੇ ਇਕ ਪਿੰਡ ਵਿੱਚ ਅਨੁਸੂਚਿਤ ਵਰਗ ਦੇ ਇਕ ਵਿਅਕਤੀ ਦੀਆਂ ਦੋ ਨਾਬਾਲਗ ਲੜਕੀਆਂ (12ਸਾਲ ਅਤੇ 8 ਸਾਲ) ਦੀਆਂ ਲਾਸ਼ਾਂ ਜੰਗਲ ਦੇ ਇਕ ਤਾਲਾਬ ਵਿੱਚ ਮਿਲੀਆਂ ਹਨ ਅਤੇ ਦੋਵਾਂ ਲੜਕੀਆਂ ਦੀਆਂ ਅੱਖਾਂ ਉਤੇ ਸੱਟ ਦੇ ਨਿਸ਼ਾਨ ਸਨ ।ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।























