ਵਕੀਲ ਤੇ ਉਸਦੀ ਸਹਾਇਕ ਜਿਊਂਦੇ ਸੜੇ
ਬੰਗਾ, 15 ਨਵੰਬਰ ((ਵਿਸ਼ਵ ਵਾਰਤਾ ) – ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਰਹੀਰਾ ਬਾਈਪਾਸ ਨੇੜੇ ਦੇਰ ਰਾਤ 10 ਵਜੇ ਆਸ-ਪਾਸ ਇੱਕ ਕਾਰ ਸੜਕ ਕਿਨਾਰੇ ਲੱਗੇ ਦਰੱਖਤ ‘ਚ ਵੱਜੀ। ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਅਸਿਸਟੈਂਟ ਵਕੀਲ ਸੀਆ ਖੁੱਲਰ ਵੇਖਦੇ ਹੀ ਅੱਗ ਦੀ ਲੇਪਟ ‘ਚ ਆ ਗਏ ਅਤੇ ਬਾਹਰ ਨਾ ਨਿੱਕਲ ਸਕੇ।
ਕਾਰ ਨੂੰ ਅੱਗ ਲੱਗਦੇ ਵੇਖ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਸਫਲਤਾ ਨਹੀਂ ਮਿਲੀ, ਅਤੇ ਉਹ ਕਾਰ ਸਵਾਰਾਂ ਨੂੰ ਬਚਾ ਨਹੀਂ ਸਕੇ। ਉੱਥੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸੂਚਨਾ ਮਿਲਦੇ ਥਾਣਾ ਮਾਡਲ ਟਾਊਨ ਇੰਚਾਰਜ ਕਰਨੈਲ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।