ਨਤੀਸ਼ ਕੁਮਾਰ ਸਤਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਕੱਲ੍ਹ

Advertisement

ਐਨ.ਡੀ.ਏ  ਵਿਧਾਇਕ ਦਲ ਦੇ ਨੇਤਾ ਚੁਣੇ ਗਏ

ਭਾਜਪਾ ਦੇ ਲੀਡਰਸ਼ਿਪ ਦੇ ਫੈਸਲੇ ਤੋਂ ਬਿਹਾਰ ਭਾਜਪਾ ਦੇ ਆਗੂ ਤੇ ਵਰਕਰ ਨਾ ਖੁਸ਼

ਪਟਨਾ 15 ਨਵੰਬਰ (ਵਿਸ਼ਵ ਵਾਰਤਾ )-ਬਿਹਾਰ ਦੇ ਕੰਮ ਚਾਲੂ ਮੁਖ ਮੰਤਰੀ ਨਤੀਸ਼ ਕੁਮਾਰ ਨੂੰ ਅੱਜ ਕੇਂਦਰੀ ਮੰਤਰੀ ਰਾਜ ਨਾਥ ਸਿੰਘ ਦੀ ਹਾਜ਼ਰੀ ਵਿੱਚ ਐਨ ਡੀ ਏ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ । ਲਗਾਤਾਰ ਚੋਥੀ ਵਾਰ ਮੁਖ ਮੰਤਰੀ ਬਣਨ ਵਾਲੇ ਨਤੀਸ਼ ਕੁਮਾਰ ਬਿਹਾਰ ਦੇ ਸੱਤਵੀਂ ਵਾਰ  ਮੁਖ ਮੰਤਰੀ ਵਜੋਂ ਸੰਹੁ ਚੱਕਣ ਗਏ। ਉਹਨਾਂ ਨੇ  ਅੱਜ ਐਨ ਡੀ ਏ ਨੇਤਾ ਚ ਚੁਣੇ ਜਾਣ ਤੇ ਬਿਹਾਰ ਦੇ ਰਾਜਪਾਲ ਫਾਗੂ ਚੁਹਾਨ ਨਾਲ ਮੁਲਾਕਾਤ ਕਰਕੇ ਵਿਧਾਇਕ ਦਲ ਆਪਣੀ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਦਿੱਤਾ।

ਇਸ ਦੇ ਨਾਲ ਹੀ ਇਹ ਵੀ ਵੇਖਣ ਨੂੰ ਮਿਲਿਆ ਕਿ ਬਿਹਾਰ ਭਾਜਪਾ ਦੇ ਆਗੂ ਆਪਣੀ ਸੀਨੀਅਰ ਲੀਡਰਸ਼ਿਪ ਦੇ ਫੈਸਲੇ ਤੋਂ ਨਾ ਖੁਸ਼ ਹਨ। ਇਸ ਦੀ ਪੁਸ਼ਟੀ ਉਸ ਸਮੇਂ ਹੋ ਗਈ ਜਦੋਂ ਲੀਡਰਸ਼ਿਪ ਦੇ ਫੈਸਲੇ ਅਨੁਸਾਰ  ਡਿਪਟੀ ਸੀ ਐਮ ਰਹੇ ਸ਼ੁਸ਼ੀਲ ਮੋਦੀ ਦੀ ਥਾਂ ਐਨ ਡੀ ਏ ਵਿਧਾਇਕ ਦਲ ਦਾ ਉਪ ਨੇਤਾ ਤਾਰ ਕਸ਼ੋਰ ਪ੍ਰਸ਼ਾਦ ਨੂੰ ਚੁਣ ਲਿਆ ਗਿਆ ਅਤੇ ਭਾਜਪਾ ਵਿਧਾਇਕ ਦਲ ਦੀ ਰੇਣੂ ਦੇਵੀ ਨੂੰ ਨੇਤਾ ਚੁਣ ਲਿਆ ਗਿਆ।