CM ਮਾਨ ਨੇ ਲੁਧਿਆਣਾ ਦੇ ਆਰੀਅਨ ਗੁਪਤਾ ਨੂੰ ਦਿੱਤੀ ਵਧਾਈ
- ਮਿਹਨਤ ਤੇ ਲਗਨ ਅੱਗੇ ਕੋਈ ਮੰਜ਼ਿਲ ਦੂਰ ਨਹੀਂ
ਚੰਡੀਗੜ੍ਹ, 17 ਜੁਲਾਈ (ਵਿਸ਼ਵ ਵਾਰਤਾ): ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET-UG 2026 ਰੀ-ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਕੁੱਲ 11.21 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਪੰਜਾਬ ਤੋਂ ਆਰੀਅਨ ਗੁਪਤਾ ਨੇ ਸਭ ਤੋਂ ਵੱਧ 715 ਅੰਕ ਪ੍ਰਾਪਤ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨੀਟ ਪ੍ਰੀਖਿਆ ‘ਚ ਦੇਸ਼ ਭਰ ‘ਚੋਂ ਪਹਿਲਾ ਸਥਾਨ ਪਾਉਣ ਵਾਲੇ ਆਰੀਅਨ ਗੁਪਤਾ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਟਵੀਟ ਕੀਤਾ ਕਿ “ਨੀਟ ਪ੍ਰੀਖਿਆ ਵਿੱਚ ‘ਆਲ ਇੰਡੀਆ ਰੈਂਕ 1’ ਹਾਸਲ ਕਰਨ ‘ਤੇ ਲੁਧਿਆਣਾ ਦੇ 17 ਸਾਲਾ ਆਰੀਅਨ ਗੁਪਤਾ ਨੂੰ ਬਹੁਤ-ਬਹੁਤ ਮੁਬਾਰਕਾਂ, ਪ੍ਰੀਖਿਆ ਰੱਦ ਹੋਣ ਦੀ ਨਿਰਾਸ਼ਾ ਨੂੰ ਆਪਣੀ ਤਾਕਤ ਬਣਾ ਕੇ ਆਰੀਅਨ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ, ਆਰੀਅਨ ਦੀ ਇਹ ਸ਼ਾਨਦਾਰ ਪ੍ਰਾਪਤੀ ਅਤੇ ਹੌਂਸਲਾ ਹਰ ਨੌਜਵਾਨ ਲਈ ਇੱਕ ਵੱਡੀ ਪ੍ਰੇਰਨਾ ਹੈ, ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ.”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























