ਵੱਡੇ ਪੱਧਰ ‘ਤੇ IPS ਅਧਿਕਾਰੀਆਂ ਦੇ ਹੋਏ ਤਬਾਦਲੇ; ਪੂਰੀ ਸੂਚੀ ਆਈ ਸਾਹਮਣੇ
– ਅਹਿਮ ਅਹੁਦਿਆਂ ‘ਤੇ ਹੋਈ ਨਵੀਂ ਤਾਇਨਾਤੀ, ਪੜੋ ਪੂਰੀ Detail
ਨਵੀ ਦਿੱਲੀ, 17 ਜੁਲਾਈ (ਵਿਸ਼ਵ ਵਾਰਤਾ): ਉੱਤਰ ਪ੍ਰਦੇਸ਼ ਸਰਕਾਰ ਨੇ ਪੰਜ ਆਈ.ਪੀ.ਐਸ. (IPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਰਾਮਪੁਰ, ਲਲਿਤਪੁਰ ਅਤੇ ਲਖਨਊ ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਨਵੀਂ ਤਾਇਨਾਤੀ ਕੀਤੀ ਗਈ ਹੈ।

ਆਈ.ਪੀ.ਐਸ. ਅਨਿਲ ਕੁਮਾਰ ਸਿੰਘ ਨੂੰ ਪੁਲਿਸ ਸੁਪਰਡੈਂਟ (SP), ਸੁਰੱਖਿਆ ਹੈੱਡਕੁਆਰਟਰ ਲਖਨਊ ਤੋਂ ਬਦਲ ਕੇ ਪੁਲਿਸ ਸੁਪਰਡੈਂਟ, ਰਾਮਪੁਰ ਬਣਾਇਆ ਗਿਆ ਹੈ। ਉੱਥੇ ਹੀ, ਗੋਪਾਲ ਕ੍ਰਿਸ਼ਨ ਚੌਧਰੀ ਨੂੰ ਪੁਲਿਸ ਡਿਪਟੀ ਕਮਿਸ਼ਨਰ (DCP), ਪੁਲਿਸ ਕਮਿਸ਼ਨਰੇਟ ਲਖਨਊ ਦੇ ਅਹੁਦੇ ਤੋਂ ਹਟਾ ਕੇ ਕਮਾਂਡੈਂਟ, 32ਵੀਂ ਵਾਹਿਨੀ ਪੀ.ਏ.ਸੀ. (PAC), ਲਖਨਊ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























