ਸਰਦਾਰ ਭਰਤ ਇੰਦਰ ਸਿੰਘ ਚਾਹਲ ਵੱਲੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨਾਲ ਕੀਤਾ ਦੁੱਖ ਸਾਂਝਾ -ਨੌਹਰ ਚੰਦ ਗੁਪਤਾ ਵਿਛੋੜਾ ਦੇ ਗਏ
ਚੰਡੀਗੜ੍ਹ 15 ਨਵੰਬਰ ( ਵਿਸ਼ਵ ਵਾਰਤਾ )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ ਨੇ ਕਿਹਾ ਕਿ ਨੌਹਰ ਚੰਦ ਗੁਪਤਾ ਜੋ ਕਿ ਕੱਲ ਸਵਰਗਵਾਸ ਹੋ ਗਏ ਸਨ। ਉਹ ਇਕ ਉਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਹਮਦਰਦ ਸਨ। ਉਨ੍ਹਾਂ ਨੇ ਆਪਣੀ ਲੋੜਵੰਦਾ ਦੀ ਮਦਦ ਲਈ ਹੀ ਸਾਰੀ ਉਮਰ ਲਾਈ ਰੱਖੀ ।ਸ੍ਰੀ ਨੌਹਰ ਚੰਦ ਗੁਪਤਾ ਇਕ ਨੇਕ ਦਿਲ ਦੇ ਇਨਸਾਨ ਅਤੇ ਉਹ ਹਰ ਇਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ । ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਉਹ ਪ੍ਰੋਪਕਾਰੀ ਕੰਮਾਂ ਵਿੱਚ ਮੋਹਰੀ ਹੋ ਕੇ ਨਿਭਦੇ ਸਨ। ਸ.ਚਾਹਲ ਨੇ ਕਿਹਾ ਕਿ ਉਹ ਦਾਨੀ ਸੱਜਣ ਵੀ ਸਨ।
ਸ.ਚਾਹਲ ਨੇ ਉਨ੍ਹਾਂ ਦੇ ਬੇਟੇ ਰਜਿੰਦਰ ਗੁਪਤਾ ਜੋ ਕਿ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਤੋਂ ਇਲਾਵਾ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਨੌਹਰ ਚੰਦ ਗੁਪਤਾ ਦੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ , ਪੁਰਾ ਹੋਣਾ ਮੁਸ਼ਕਿਲ ਹੈ।ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ।























