ਜਲੰਧਰ (ਵਿਸ਼ਵ ਵਾਰਤਾ ) ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਜਲੰਧਰ ਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸੱਤ ਦਿਨਾਂ ਅੰਦਰ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਨਾਲ ਕੁੱਟਮਾਰ ਅਤੇ ਬੇਇੱਜਤ ਕਰਨ ਨਾਲੇ ਦੋਸ਼ੀਆਂ ਨੂੰ ਕਾਬੂ ਕਰ ਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਨਹੀਂ ਤਾਂ ਅਸੀਂ ਕੌਮੀ ਮਹਿਲਾ ਕ਼ਮਿਸ਼ਨ ਕੋਲ ਮਸਲਾ ਉਠਾਵਾਂਗੇ । ਉਹਨਾਂ ਕਿਹਾ ਕਿ ਕਾਨੂੰਨ ਇਸ ਮਾਮਲੇ ਵਿੱਚ ਦੋਸ਼ੀਆਂ ਦਾ ਸਾਥ ਦਿੱਤਾ ਹੈ । ਉਹਨਾਂ ਕਿਹਾ ਕਿ ਦੋਸ਼ੀਆਂ ਤੇ ਪੂਰੀਆਂ ਕਾਨੂੰਨ ਦੀ ਧਾਰਾਵਾਂ ਲਗਾਈਆਂ ਜਾਣ ਜੋ ਦੋਸ਼ੀਆਂ ਨੇ ਘਿਨਾਉਣਾ ਪਾਪ ਕੀਤਾ ਹੈ।ਬੀਬ ਜਗੀਰ ਕੌਰ ਨੇ ਕਿਹਾ ਕਿ ਇਸੇ ਸਬੰਧ ਵਿੱਚ ਮੈਂ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੂੰ ਵੀ ਮਿਲਾਗੀ
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਘਟਨਾ ਬੇਹੱਦ ਨਿੰਦਣਯੋਗ ਅਤੇ ਸਮਾਜ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਪਹਿਲਾ ਦੋਸ਼ੀਆ ਵਲੋਂ ਬੀਬੀ ਜਸਵਿੰਦਰ ਕੌਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਨੂੰ ਨਿਰਬਸਤਰ ਕਰ ਦਿੱਤਾ ਗਿਆ । ਇਸ ਤੋਂ ਬਾਅਦ ਦੋਸ਼ੀਆਂ ਨੇ ਸ਼ੋਸ਼ਲ ਮੀਡੀਆ ਤੇ ਵਿਡੀਓ ਬਣਾ ਕੇ ਵਾਇਰਲ ਕਰ ਦਿੱਤੀ । ਉਹਨਾਂ ਕਿਹਾ ਕਿ ਬੀਬੀ ਜਸਵਿੰਦਰ ਕੌਰ ਨੇ ਤਪਾ ਪੁਲਿਸ ਨੂੰ ਸਾਰੇ ਬਿਆਨ ਦਰਜ ਕਰਵਾਏ ਪਰ ਪੁਲਿਸ ਨੇ ਉਹਨਾਂ ਦੇ ਬਿਆਨ ਹੂ-ਬ-ਹੂ ਦਰਜ ਨਹੀਂ ਕੀਤੇ ਜਿਸ ਕਾਰਨ ਦੋਸ਼ੀ ਜਮਾਨਤ ਲੈਣ ਵਿੱਚ ਕਾਮਯਾਬ ਹੋ ਗਏ ।