ਲੰਡਨ, 25 ਅਗਸਤ – ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ 1984 ਵਿੱਚ ਵਾਪਰੇ ਸਿੱਖ ਦੰਗਿਆਂ ਵਿਚ ਕਾਂਗਰਸ ਸ਼ਾਮਿਲ ਨਹੀਂ ਸੀ। ਲੰਡਨ ਦੇ 2 ਦਿਵਸੀ ਦੌਰੇ ਤੇ ਰਾਹੁਲ ਨੇ ਇਨ੍ਹਾਂ ਦੰਗਿਆਂ ਨੂੰ ਬੇਹੱਦ ਦੁਖਦ ਤ੍ਰਾਸਦੀ ਦੱਸਿਆ। ਉਹਨਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤੀ ਨਹੀਂ ਰੱਖਦਾ ਕਿ ਇਨ੍ਹਾਂ ਦੰਗਿਆ ਵਿਚ ਕਾਂਗਰਸ ਸ਼ਾਮਿਲ ਸੀ।
ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀ ਹਿੰਸਾ ਵਿਚ ਸ਼ਾਮਿਲ ਲੋਕਾਂ ਨੂੰ ਸਜ਼ਾ ਦਿੱਤੇ ਜਾਣ ਦਾ ਉਹ ਸਮਰਥਨ ਕਰਦੇ ਹਨ। ਉਨ੍ਹਾਂ ਇਥੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਨੂੰ ਲਗਦਾ ਹੈ ਕਿ ਕਿਸੇ ਦੇ ਖਿਲਾਭ ਕੋਈ ਵੀ ਹਿੰਸਾ ਗਲਤ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।