ਨਵੀਂ ਦਿੱਲੀ, 15 ਅਗਸਤ – ਦੇਸ਼ ਅੱਜ ਆਪਣਾ 72ਵਾਂ ਆਜ਼ਾਦੀ ਦਿਹਾਡ਼ਾ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਉਹਨਾਂ ਨੇ ਆਜ਼ਾਦੀ ਦੇ ਸੂਰਬੀਰਾਂ ਨੂੰ ਨਮਨ ਕਰਦਿਆਂ ਕਿਹਾ ਕਿ ਦੇਸ਼ ਲਈ ਫੌਜ ਦੇ ਜਵਾਨ ਆਪਣੀ ਜਾਨ ਦਿੰਦੇ ਹਨ, ਮੈਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਲਾਲ ਕਿਲ੍ਹੇ ਤੋਂ ਨਮਨ ਕਰਦਾ ਹਾਂ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ 4 ਸਾਲਾਂ ਵਿਚ ਦੇਸ਼ ਦੀ ਤਰੱਕੀ ਲਈ ਸਖਤ ਮਿਹਨਤ ਕੀਤੀ ਹੈ। ਉਹਨਾਂ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ ਵੱਖ-ਵੱਖ ਯੋਜਨਾਵਾਂ ਦੁਆਰਾ ਦੇਸ਼ ਨਵੀਆਂ ਉੱਚਾਈਆਂ ਹਾਸਿਲ ਕਰ ਰਿਹਾ ਹੈ। ਭਾਰਤ ਵਿਸ਼ਵ ਦੀ 6ਵੀਂ ਅਰਥਵਿਵਸਥਾ ਬਣ ਗਿਆ ਹੈ। ਉਹਨਾਂ ਕਿਹਾ ਕਿ ਪਿੰਡਾਂ ‘ਚ ਡਿਜੀਟਲ ਇੰਡੀਆ ਦਾ ਸੁਪਨਾ ਪੂਰਾ ਹੋ ਗਿਆ ਹੈ। ਉਹਨਾਂ ਕਿਹਾ ਕਿ 2022 ਤੱਕ ਭਾਰਤੀ ਪੁਲਾਡ਼ ਵਿਚ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੀ ਗੱਲ ਵੀ ਆਖੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਿਚ ਵਾਧਾ ਸਾਡਾ ਟੀਚਾ ਹੈ। ਉਹਨਾਂ ਕਿਹਾ ਕਿ ਭਾਰਤ ਮੱਛੀ ਪਾਲਣ ਵਿਚ ਦੁਨੀਆਂ ਵਿਚ ਦੂਸਰੇ ਨੰਬਰ ਉਤੇ ਪਹੁੰਚ ਗਿਆ ਹੈ।
ਸਵੱਛਤਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਸਾਲ 2014 ਵਿਚ ਇਸ ਦੀ ਸ਼ੁਰੂਆਤ ਕੀਤੀ ਸੀ ਤਾਂ ਕੁਝ ਲੋਕਾਂ ਨੇ ਇਸ ਦਾ ਮਖੌਲ ਉਡਾਇਆ ਸੀ। ਪਰ ਡਬਲਿਊ.ਐੱਚ.ਓ ਦੀ ਰਿਪੋਰਟ ਅਨੁਸਾਰ ਸਵੱਛਤਾ ਕਾਰਨ ਦੇਸ਼ ਵਿਚ 3 ਲੱਖ ਬੱਚਿਆਂ ਦੀ ਜਾਨ ਬਚੀ ਹੈ ਜੋ ਬਹੁਤ ਵੱਡੀ ਉਪਲਬਧੀ ਹੈ।
ਉਹਨਾਂ ਕਿਹਾ ਕਿ 25 ਸਤੰਬਰ ਤੋਂ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਯੂਸ਼ਮਾਨ ਯੋਜਨਾ ਦੁਆਰਾ 50 ਕਰੋਡ਼ ਲੋਕਾਂ ਨੂੰ ਲਾਭ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਟੈਕਸ ਕਰਦਾਤਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 2013 ਵਿਚ 4 ਕਰੋਡ਼ ਲੋਕ ਟੈਕਸ ਦਿੰਦੇ ਸਨ ਤੇ ਹੁਣ ਪੌਣੇ 7 ਕਰੋਡ਼ ਲੋਕ ਟੈਕਸ ਦੇ ਰਹੇ ਹਨ, ਜਿਨਾਂ ਦੀ ਮਦਦ ਨਾਲ ਦੇਸ਼ ਤਰੱਕੀ ਕਰ ਰਿਹਾ ਹੈ।
ਦੇਸ਼ ਦੀਆਂ ਮਹਿਲਾਵਾਂ ਨੂੰ ਤੋਹਫਾ ਦਿੰਦਿਆਂ ਉਹਨਾਂ ਕਿਹਾ ਕਿ ਹਥਿਆਰਬੰਦ ਸੈਨਾਵਾਂ ਵਿਚ ਮਹਿਲਾਵਾਂ ਨੂੰ ਸਥਾਈ ਸਰਵਿਸ ਦਿਤੀ ਜਾਵੇਗੀ। ਸੈਨਾ ਵਿਚ ਮਹਿਲਾਵਾਂ ਨੂੰ ਪੁਰਸ਼ਾਂ ਬਰਾਬਰ ਦਰਜਾ ਮਿਲੇਗਾ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਿਚ ਮਹਿਲਾ ਜੱਜਾਂ ਦੀ ਗਿਣਤੀ ਵਧ ਕੇ 3 ਹੋ ਗਈ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ ਉਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਹੁਣ ਛੇਤੀ ਹੀ ਫਾਂਸੀ ਦੀ ਸਜਾ ਦਿੱਤੀ ਜਾ ਰਹੀ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਬਲਾਤਕਾਰੀਆਂ ਨੂੰ 5 ਦਿਨਾਂ ਅੰਦਰ ਫਾਂਸੀ ਦੀ ਸਜਾ ਸੁਣਾਈ ਗਈ।
ਲੋਕ ਸਭਾ ਚੋਣਾਂ 2024 – ਤੀਜੇ ਪੜਾਅ ‘ਚ 12 ਰਾਜਾਂ ਦੀਆਂ 93 ਸੀਟਾਂ ‘ਤੇ ਵੋਟਿੰਗ ਸ਼ੁਰੂ
ਲੋਕ ਸਭਾ ਚੋਣਾਂ 2024 - ਤੀਜੇ ਪੜਾਅ 'ਚ 12 ਰਾਜਾਂ ਦੀਆਂ 93 ਸੀਟਾਂ 'ਤੇ ਵੋਟਿੰਗ ਸ਼ੁਰੂ ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ)- ਲੋਕ...