ਜੈਤੋ , 2 ਜੁਲਾਈ ( ਰਘੂਨੰਦਨ ਪਰਾਸ਼ਰ / ਵਿਸ਼ਵ ਵਾਰਤਾ )ਪਿਛਲੇ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਵਿੱਚ ਆਏ ਨਿਘਾਰ ਅਤੇ ਪੰਥਕ ਸਫ਼ਾ ਵਿੱਚ ਉਠ ਰਹੇ ਅਨੇਕਾਂ ਤਰ੍ਹਾਂ ਦੇ ਸੁਆਲਾਂ ਦਾ ਹੱਲ ਲੱਭਣ ਲਈ ਮਿਤੀ 7 ਜੁਲਾਈ 2020 ਦਿਨ ਮੰਗਲਵਾਰ ਨੂੰ 11 ਵਜੇ *ਗੁਰਦੁਆਰਾ ਸ਼ਹੀਦਾਂ(1947) ਗੁਜਰਖਾਨ ਕੈਂਪ ਮਾਡਲ ਟਾਊਨ ਲੁਧਿਆਣਾ* ਵਿਖੇ ਪੰਥ ਹਿਤੈਸ਼ੀਆਂ ਦੀ ਇੱਕ ਇਕੱਤਰਤਾ ਬੁਲਾਈ ਗਈ ਹੈ ।ਇਸ ਵਿੱਚ ਪ੍ਰੌੜ ਅਤੇ ਪੰਥ ਨੂੰ ਸਮਰਪਿਤ ਅਕਾਲੀ ਆਗੂ *ਸ: ਸੁਖਦੇਵ ਸਿੰਘ ਢੀਂਡਸਾ* ਜੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। *ਇਸ ਇਕੱਤਰਤਾ ਦਾ ਮੰਤਵ ਆਪਸ ਵਿੱਚ ਸਿਰ ਜੋੜ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਗਲੇਰੀ ਯੋਜਨਾਬੰਦੀ ਕਰਨਾ ਹੈ*।
ਹਾਲਾਤ ਨੂੰ ਮੁੱਖ ਰੱਖਦਿਆਂ ਇਸ ਇਕੱਤਰਤਾ ਨੂੰ ਚੋਣਵੀਂ ਅਤੇ ਸੰਖੇਪ ਰੱਖਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ *ਕਰੋਨਾ ਵਾਇਰਸ* ਦੇ ਪ੍ਰਭਾਵ ਤੋਂ ਬਚਿਆ ਜਾ ਸਕੇ । ਇਸ ਇਕੱਤਰਤਾ ਵਿੱਚ ਸਥੂਲ ਅਤੇ ਠੋਸ ਨਤੀਜੇ ਕੱਢਣ ਦੇ ਯਤਨ ਵੀ ਕੀਤੇ ਜਾਣਗੇ ਜੋ ਭਵਿੱਖ ਵਿੱਚ ਸਿੱਖ-ਪੰਥ ਨੂੰ ਹੋਰ ਵੀ ਚੜਦੀਆਂ ਕਲਾਂ ਵਿੱਚ ਲਿਜਾਣ ‘ਚ ਸਹਾਈ ਹੋਣ। ਆਪ ਨੂੰ ਵੱਖੋ ਵੱਖਰੇ ਰੂਪ ਵਿੱਚ ਸਮਾਜਿਕ ਦੂਰੀ ਬਣਾ ਕੇ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ ।
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ – ਜ਼ਿਲ੍ਹਾ ਚੋਣ ਅਫ਼ਸਰ
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਪੂਰਵ-ਪ੍ਰਮਾਣਿਤ ਇਸ਼ਤਿਹਾਰਾਂ ਨੂੰ ਫਲੈਸ਼...