
ਬੁਢਲਾਡਾ 15, ਅਪ੍ਰੈਲ(ਬਾਂਸਲ): ਪੰਜਾਬ ਸਰਕਾਰ ਵੱਲੋਂ ਸੂਬੇ ਦੇ 22 ਜਿਲ੍ਹਿਆਂ ਨੂੰ 3 ਜ਼ੋਨਾਂ *ਚ ਵੰਡੇ ਜਾਣ ਤੋਂ ਬਾਅਦ ਮਾਨਸਾ ਜਿਲ੍ਹੇ ਨੂੰ ਓਰੇਜ਼ ਜ਼ੋਨ ਵਿੱਚ ਸ਼ਾਮਿਲ ਕੀਤਾ ਗਿਆ ਹੈ. ਜਿਸ ਅਧੀਨ ਅੱਜ ਬੁਢਲਾਡਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਮਰਕਸ ਜਮਾਤੀਆਂ ਨਾਲ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ ਲੜੀ ਦਰ ਲੜੀ 6ਵੇਂ ਦਿਨ ਦੋ ਪੁਰਾਣੇ ਦੁਬਾਰਾ ਭੇਜੇ ਗਏ ਟੈਸਟਾਂ ਸਮੇਤ 28 ਲੋਕਾ ਦੇ ਅੱਜ ਸਿਹਤ ਵਿਭਾਗ ਵੱਲੋਂ ਨਵੇ ਸੈਪਲ ਲਏ ਗਏ. ਜਿਨ੍ਹਾਂ ਵਿੱਚੋਂ 4 ਬੱਚੇ, 10 ਔਰਤਾ, 12 ਮਰਦ ਸ਼ਾਮਿਲ ਕੀਤੇ ਗਏ ਹਨ. ਸਿਹਤ ਵਿਭਾਗ ਵੱਲੋਂ ਲਏ ਸੈਪਲਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਪਰੰਤੂ ਇਕਾਤਵਾਸ ਲਈ ਬਣਾਏ ਗਏ ਆਈ ਟੀ ਆਈ ਅਤੇ ਬਜਰੰਗ ਭਵਨ ਦੇ ਜ਼ੋਨਾਂ ਵਿੱਚ ਚਹਿਲ ਪਹਿਲ ਨਜਰ ਆ ਰਹੀ ਸੀ. ਜਿਲ੍ਹੇ ਅੰਦਰ ਵਿਭਾਗ ਵੱਲੋਂ ਲਏ ਗਏ ਹੁਣ ਤੱਕ ਕਰੋਨਾ ਵਾਇਰਸ ਨਮੂਨੇ ਜ਼ੋ ਬੁਢਲਾਡਾ, ਬਰੇਟਾ ਅਤੇ ਮਾਨਸਾ ਨਾਲ ਸੰਬੰਧਤ 41 ਸੈਪਲ ਨੈਗਟਿਵ ਪਾਏ ਗਏ. ਡਿਪਟੀ ਕਮਿਸ਼ਨਰ ਮਾਨਸਾ ਨੇ ਲੋਕਾਂ ਨੂੰ ਸਹਿਯੋਗ ਦੀ ਮੰਗ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰਕੇ ਸਰਕਾਰ ਨੂੰ ਸਹਿਯੋਗ ਦੇਣ.
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...





















