51ਵੇਂ ਰੋਜ਼ ਫੈਸਟੀਵਲ ਦੀ ਅੱਜ ਹੋਵੇਗੀ ਸ਼ੁਰੂਆਤ
ਬਨਵਾਰੀ ਲਾਲ ਪੁਰੋਹਿਤ ਕਰਨਗੇ ਉਦਘਾਟਨ
ਚੰਡੀਗੜ੍ਹ,17 ਫਰਵਰੀ(ਵਿਸ਼ਵ ਵਾਰਤਾ)-ਅੱਜ ਸਿਟੀ ਬਿਊਟੀਫੁਲ ਵਿੱਚ 51ਵੇਂ ਰੋਜ਼ ਫੈਸਟੀਵਲ ਦਾ ਆਗਾਜ਼ ਹੋਣ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅੱਜ ਸਵੇਰੇ 11.00 ਵਜੇ ਰੋਜ਼ ਫੈਸਟੀਵਲ ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਇਹ ਫੈਸਟੀਵਲ ਲਗਾਤਾਰ 3ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਗੁਲਾਬ ਦੀਆਂ 831 ਵੰਨਗੀਆਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਇਸ ਮੌਕੇ ਫੂਡ ਕੋਰਟ ਤੇ ਹੋਰ ਉਤਪਾਦਾਂ ਦੇ ਸਟਾਲ ਵੀ ਲਗਾਏ ਜਾਣਗੇ ਅਤੇ ਲਾਈਟ ਐਂਡ ਸਾਉਂਡ ਸ਼ੋਅ ਵੀ ਹੋਵੇਗਾ। ਰੋਜ਼ ਫੈਸਟੀਵਲ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਦੀਆਂ ਝਲਕੀਆਂ ਸ਼ਾਮ 7 ਵਜੇ ਤੋਂ ਅਗਲੇ 3 ਦਿਨਾਂ ਲਈ ਹੋਣਗੀਆਂ। ਇਸਦੇ ਰੋਜ਼ਾਨਾ 2 ਸ਼ੋਅ ਹੋਣਗੇ। ਇਹ ਸ਼ੋਅ ਚੰਡੀਗੜ੍ਹ ਦੇ ਇਤਿਹਾਸ ਅਤੇ ਵਿਕਾਸ ਨੂੰ ਦਰਸਾਉਂਦਾ ਹੈ।