ਹੁਸ਼ਿਆਰਪੁਰ 25 ਜੂਨ (ਵਿਸ਼ਵ ਵਾਰਤਾ): ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਬੀਤੇ ਦਿਨੀਂ ਪਿੰਡ ਚੱਬੇਵਾਲ ਦਾ ਦੌਰਾ ਕੀਤਾ। ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਦੇ ਹੋਏ ਉਹਨਾਂ ਨੇ ਪਿੰਡ ਵਿੱਚ ਚੱਲ ਰਹੇ ਸੜਕਾਂ ਦੇ ਨਿਰਮਾਣ ਕੰਮ ਦਾ ਨਿਰੀਖਣ ਕੀਤਾ। ਉਹਨਾਂ ਦੱਸਿਆ ਕਿ ਚੱਬੇਵਾਲ ਪਿੰਡ ਜੋ ਆਲੇ ਦੁਆਲੇ ਨੂੰ ਜਾਣ ਵਾਲੀਆਂ ਸੜਕਾਂ ਦਾ ਕੰਮ 50 ਲੱਖ ਰੁਪਏ ਮੰਜੂਰ ਹੋਏ ਹਨ ਅਤੇ ਇੰਹਨਾਂ ਸੜਕਾਂ ਦਾ ਕੰਮ ਤੇਜ ਗਤੀ ਨਾਲ ਪੂਰਾ ਕਰਕੇ ਜਲਦ ਹੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਤੇ ਡਾ. ਰਾਜ ਨੇ ਚੱਬੇਵਾਲ ਪੁਲਿਸ ਸਟੇਸ਼ਨ ਦੇ ਸਾਹਮਣੇ 6.42 ਲੱਖ, ਜਿਆਣ ਦੀ 4.35 ਲੱਖ ਅਤੇ ਚੱਬੇਵਾਲ ਦੇ ਸਾਬਕਾ ਵਿਧਾਇਕ ਸਵਰਗਵਾਸੀ ਰਾਮ ਰਤਨ ਦੇ ਘਰ ਤੋਂ ਸ਼ਿਵ ਮੰਦਿਰ ਦੀ 10 ਲੱਖ ਦੀ ਲਾਗਤ ਨਾਲ ਬਣਾਈਆਂ ਗਈਆਂ ਜਾਂ ਬਣਾਈਆਂ ਜਾ ਰਹਿਆਂ ਸੜਕਾਂ ਦਾ ਜਾਇਜਾ ਲਿਆ। ਪਿੰਡ ਵਾਸੀਆਂ ਨੇ ਇਸ ਮੌਕੇ ਤੇ ਆਪਣੇ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਸਪੈਸ਼ਲ ਧੰਨਵਾਦ ਕੀਤਾ ਕਿ ਸ਼ਿਵ ਮੰਦਿਰ ਵਾਲੀ ਸੜਕ ਜੋਕਿ ਅੱਗੇ ਬਾਗ ਭਾਈਆਂ ਤੋਂ ਬੋਹਣ ਦੇ ਮੋੜ ਤੱਕ ਜਾਣ ਵਾਲੀ ਇਸ ਸੜਕ ਦੀ ਦਹਾਕਿਆਂ ਤੋਂ ਬੁਰੀ ਹਾਲਤ ਸੀ ਅਤੇ ਡਾ. ਰਾਜ ਨੇ ਹੀ ਇਸ ਦੀ ਸਾਰ ਲਈ ਹੈ। ਵਰਨਣਯੋਗ ਹੈ ਕਿ ਬਾਗ ਭਾਈਆਂ ਇੱਕ ਬਹੁਤ ਛੋਟਾ ਪਿੰਡ ਹੋਣ ਕਾਰਣ ਇਸ ਨੂੰ ਘੱਟ ਅਹਿਮਿਅਤ ਦਿੱਤੀ ਜਾਂਦੀ ਹੈ। ਪਰ ਡਾ. ਰਾਜ ਨੇ ਆਪਣਾ ਚੁਨਾਵੀ ਵਾਅਦਾ ਨਿਭਾਉਂਦੇ ਹੋਏ ਪਿੰਡ ਦੀ ਸੜਕ ਦਾ ਨਿਰਮਾਣ ਕਰ ਚੱਬੇਵਾਲ ਦੇ ਬਾਗ ਭਾਈਆਂ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਚੱਬੇਵਾਲ ਮੇਰੇ ਨਾਂ ਨਾਲ ਜੁੜਿਆ ਹੈ ਅਤੇ ਮੈਨੂੰ ਇਸਦਾ ਮਾਣ ਹੈ ਤੇ ਮੈਂ ਇਸ ਨਾਮ ਦਾ ਮਾਣ ਬਣਾਏ ਰਖਾਂਗਾ। ਪਿੰਡ ਚੱਬੇਵਾਲ ਦਾ ਉੱਚ ਪੱਧਰੀ ਵਿਕਾਸ ਕਰਣਾ ਅਤੇ ਚੱਬੇਵਾਲ ਵਾਸੀਆਂ ਦੀ ਹਰ ਸੱਮਸਿਆ ਦੂਰ ਕਰਣਾ ਮੇਰਾ ਪਰਮ ਧਰਮ ਹੈ। ਇਹਨਾਂ ਸ਼ਬਦਾਂ ਨਾਲ ਡਾ. ਰਾਜ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਜਿਲਾ ਪ੍ਰੀਸ਼ਦ ਵਾਇਸ ਚੇਅਰਪਰਸਨ ਮਨਪ੍ਰੀਤ ਕੌਰ, ਚੱਬੇਵਾਲ ਦੇ ਸਾਬਕਾ ਸਰਪੰਚ ਸ਼ਿਵਰੰਜਨ ਰੋਮੀ, ਬਲਦੇਵ ਹੀਰ, ਦਿਲਬਾਗ ਬਾਗੀ, ਰਣਜੀਤ, ਓੰਕਾਰ ਨਾਥ, ਕਮਲਜੀਤ ਸਿੰਘ, ਸੁਰਜੀਤ ਰਾਮ, ਗਿਆਨ ਚੰਦ, ਜਸਵੀਰ ਸਿੰਘ ਆਦਿ ਮੌਜੂਦ ਸਨ।
ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਉਣਗੇ ਪੰਜਾਬ
ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਉਣਗੇ ਪੰਜਾਬ ਲੁਧਿਆਣਾ ’ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਕਰਗਨੇ ਚੋਣ ਪ੍ਰਚਾਰ ਚੰਡੀਗੜ੍ਹ,...