ਨਵੀਂ ਦਿੱਲੀ, 6 ਅਕਤੂਬਰ– ਭਾਰਤ ਦੇ ਮੁੱਖ ਚੋਣ ਕਮਿਸ਼ਨ ਨੇ ਓ.ਪੀ ਰਾਵਤ ਨੇ ਅੱਜ 5 ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਲਈ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।
- ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਵਿਚ ਚੋਣਾਂ 28 ਨਵੰਬਰ ਨੂੰ ਹੋਣਗੀਆਂ।
- ਛੱਤੀਸਗੜ੍ਹ ਵਿਚ ਪਹਿਲੇ ਗੇੜ ਦੀ ਚੋਣ 12 ਨਵੰਬਰ ਤੇ ਦੂਸਰੇ ਗੇੜ ਦੀ ਚੋਣ 20 ਨਵੰਬਰ ਨੂੰ ਹੋਵੇਗੀ।
- ਰਾਜਸਥਾਨ ਅਤੇ ਤੇਲੰਗਾਨਾ ਵਿਚ ਚੋਣਾਂ 7 ਦਸੰਬਰ ਨੂੰ ਹੋਣਗੀਆਂ।
- ਇਹਨਾਂ ਪੰਜ ਸੂਬਿਆਂ ਵਿਚ ਚੋਣ ਨਤੀਜਿਆਂ ਦਾ ਐਲਾਨ 11 ਦਸੰਬਰ ਨੂੰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਇਹਨਾਂ ਰਾਜਾਂ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।