T20 World Cup : ਚੌਥਾ ਸੁਪਰ 8 ਮੈਚ ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਵਿਚਾਲੇ ਥੋੜ੍ਹੀ ਦੇਰ ‘ਚ
ਜ਼ਿੰਬਾਬਵੇ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ
ਚੰਡੀਗੜ੍ਹ, 23 ਫਰਵਰੀ(ਵਿਸ਼ਵ ਵਾਰਤਾ) ਟੀ-20 ਵਿਸ਼ਵ ਕੱਪ ਦਾ ਚੌਥਾ ਸੁਪਰ 8 ਮੈਚ ਵੈਸਟ ਇੰਡੀਜ਼ ਅਤੇ ਜ਼ਿੰਬਾਬਵੇ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7ਵਜੇ ਤੋਂ ਖੇਡਿਆ ਜਾਵੇਗਾ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਸੁਪਰ 8 ਦੌਰ ਵਿੱਚ ਆਪਣਾ ਪਹਿਲਾ ਮੈਚ ਖੇਡਣਗੀਆਂ।
ਦੱਸ ਦਈਏ ਕਿ ਜ਼ਿੰਬਾਬਵੇ ਨੇ ਇਸ ਟੂਰਨਾਮੈਂਟ ਵਿੱਚ ਦੋ ਵਿਸ਼ਵ ਚੈਂਪੀਅਨ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਨੂੰ ਹਰਾਇਆ ਹੈ। ਉਨ੍ਹਾਂ ਦਾ ਅਗਲਾ ਨਿਸ਼ਾਨਾ ਵੈਸਟ ਇੰਡੀਜ਼ ਹੋਵੇਗਾ। ਦੂਜੇ ਪਾਸੇ, ਵੈਸਟ ਇੰਡੀਜ਼ ਨੇ ਲੀਗ ਪੜਾਅ ਵਿੱਚ ਆਪਣੇ ਸਾਰੇ ਚਾਰ ਮੈਚ ਜਿੱਤੇ ਹਨ। ਉਨ੍ਹਾਂ ਦਾ ਟਾਪ ਆਰਡਰ ਅਤੇ ਮਿਡਲ ਆਰਡਰ ਸ਼ਾਨਦਾਰ ਫਾਰਮ ਵਿੱਚ ਹਨ। ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।























