
ਜੈਤੋ/ਚੰਡੀਗੜ੍ਹ, 20 ਫਰਵਰੀ (ਰਘੂਨੰਦਨ ਪਰਾਸ਼ਰ/ਵਿਸ਼ਵ ਵਾਰਤਾ) – ਦੇਸ਼ ਦੇ ਸਾਰੇ ਬੈਂਕ ਸ਼ੁੱਕਰਵਾਰ ਤੋਂ ਲਗਾਤਾਰ 3 ਦਿਨ ਬੰਦ ਰਹਿਣਗੇ। ਜਾਣਕਾਰੀ ਅਨੁਸਾਰ ਫੱਗਣ ਮਹੀਨੇ ਦੀ ਮਹਾਸ਼ਿਵਰਾਤਰੀ ਦੇ ਸਬੰਧ ਵਿਚ ਬੈਂਕ 21 ਫਰਵਰੀ ਨੂੰ ਬੰਦ ਰਹਿਣਗੇ।
22 ਫਰਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਨੂੰ ਛੁੱਟੀ ਰਹੇਗੀ ਅਤੇ 23 ਫਰਵਰੀ ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। ਹੁਣ ਬੈਂਕ ਅਗਲੇ ਹਫਤੇ ਸੋਮਵਾਰ ਨੂੰ ਹੀ ਖੁੱਲ੍ਹਣਗੇ।























