ਨਵਜੋਤ ਸਿੱਧੂ ਦੇ ਮੁੜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ
ਚੰਡੀਗੜ੍ਹ,21ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਕਾਂਗਰਸੀ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਵਾਪਸੀ ਨੂੰ ਲੈ ਕੇ ਜ਼ੋਰਦਾਰ ਅਟਕਲਾਂ ਲਾਈਆਂ ਜਾ ਰਹੀਆਂ ਹਨ। ਉਹ ਪੰਜਾਬ ਕਾਂਗਰਸ ਵਿੱਚ ਅਲੱਗ-ਥਲੱਗ ਹੁੰਦੇ ਜਾ ਰਹੇ ਹਨ। ਉਹ ਪਾਰਟੀ ਲਾਈਨ ਤੋਂ ਦੂਰ ਹੋ ਕੇ ਆਪਣੀਆਂ ਰੈਲੀਆਂ ਕਰ ਰਹੇ ਹਨ। ਇਸ ਲਈ ਇਹ ਕਿਆਸੇ ਲਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ ਆਪਣੀ ਪੁਰਾਣੀ ਪਾਰਟੀ ‘ਚ ਵਾਪਸੀ ਕਰ ਸਕਦੇ ਹਨ। ਫਿਲਹਾਲ ਇਸ ਪੂਰੇ ਮਾਮਲੇ ‘ਤੇ ਸਿੱਧੂ ਵਲੋਂ ਕੋਈ ਨਵੀਂ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ, ਸਿੱਧੂ ਨੇ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ। ਇਸ ਸਭ ਦੇ ਚਲਦਿਆਂ ਕਾਂਗਰਸੀ ਨੇਤਾ ਰਮਨ ਬਖਸ਼ੀ ਨੇ ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।