ਸਕੂਲ ‘ਚ ਫਾਈਰਿੰਗ- 1 ਬੱਚੇ ਦੀ ਮੌਤ
ਚੰਡੀਗੜ੍ਹ,5ਜਨਵਰੀ(ਵਿਸ਼ਵ ਵਾਰਤਾ)-ਅਮਰੀਕਾ ਦੇ ਆਇਓਵਾ ਵਿੱਚ ਇੱਕ 17 ਸਾਲ ਦੇ ਬੱਚੇ ਨੇ ਇੱਕ ਸਕੂਲ ਵਿੱਚ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਹਮਲੇ ਦਾ ਦੋਸ਼ੀ ਵੀ ਮ੍ਰਿਤਕ ਪਾਇਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵੀਰਵਾਰ ਸਵੇਰੇ 7:30 ਵਜੇ ਵਾਪਰੀ। ਪਬਲਿਕ ਸੇਫਟੀ ਡਿਵੀਜ਼ਨ ਅਫਸਰ ਮਿਚ ਮੋਰਟਵੇਟ ਦਾ ਕਹਿਣਾ ਹੈ ਕਿ ਪੇਰੀ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਗੋਲੀ ਲੱਗੀ ਸੀ। ਇੱਕ ਪੀੜਤ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀ ਚਾਰ ਦੀ ਹਾਲਤ ਸਥਿਰ ਹੈ।