27ਜੂਨ ਨੂੰ ਦੇਸ਼ ਭਰ ਦੇ ਸਰਕਾਰੀ ਬੈਂਕਾਂ ਵਿੱਚ ਹੋਵੇਗੀ ਹੜਤਾਲ
ਚੰਡੀਗੜ੍ਹ,23 ਜੂਨ(ਵਿਸ਼ਵ ਵਾਰਤਾ)- ਜੇਕਰ ਤੁਹਾਨੂੰ ਅਗਲੇ ਹਫਤੇ ਬੈਂਕ ਨਾਲ ਸੰਬੰਧਿਤ ਕੋਈ ਵੀ ਜਰੂਰੀ ਕੰਮ ਹੈ ਤਾਂ ਜਲਦੀ ਕਰ ਲਵੋ। ਦੱਸ ਦੇਈਏ ਕਿ ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਦੇਸ਼ ਦੇ ਸਾਰੇ ਸਰਕਾਰੀ ਬੈਂਕ 27 ਜੂਨ ਨੂੰ ਬੰਦ ਰਹਿਣਗੇ। ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀ ਨਿੱਜੀਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, NPS ਨੂੰ ਖਤਮ ਕਰਨਾ, ਹਫ਼ਤੇ ਵਿੱਚ ਦੋ ਦਿਨ ਛੁੱਟੀ ਸਮੇਤ ਕਈ ਮੰਗਾਂ ਨੂੰ ਲੈ ਕੇ 27 ਜੂਨ ਨੂੰ ਹੜਤਾਲ ’ਤੇ ਜਾਣਗੇ।
ਇਸ ਦੌਰਾਨ ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ 27 ਜੂਨ ਨੂੰ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।