
ਹੁਸ਼ਿਆਰਪੁਰ 18 ਜੁਲਾਈ (ਵਿਸ਼ਵ ਵਾਰਤਾ)- ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਹੰਗਾਮੀ ਮੀਟਿੰਗ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਪ੍ਰਧਾਨਗੀ ਹੇਠ ਡੇਰਾ ਸੰਤ ਗੋਬਿੰਦ ਦਾਸ ਗੋਬਿੰਦਪੁਰਾ ਫਗਵਾੜਾ ਵਿਖੇ ਹੋਈ,ਜਿਸ ਵਿੱਚ ਸੁਸਾਇਟੀ ਦੇ ਸਾਰੇ ਸੰਤ ਮਹਾਂਪੁਰਸ਼ ਹਾਜਰ ਸਨ।ਇਸ ਸਮੇਂ 2021 ਦੀ ਜਨਗਣਤਾ ਸਬੰਧੀ ਬਹੁਤ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਸਮੂੰਹ ਮਹਾਂਪੁਰਸ਼ਾਂ ਵਲੋਂ ਫੈਸਲਾ ਲਿਆ ਗਿਆ ਕਿ ਸਾਡੇ ਪੁਰਖਾਂ ਵਲੋਂ ਜੋ ਧਰਮ ਅਤੇ ਕੌਮ ਲਿਖਾਇਆ ਜਾਂਦਾ ਸੀ ਉਸਨੂੰ ਤਰਜੀਹ ਦਿੰਦੇ ਹੋਏ ਫੈਸਲਾ ਕੀਤਾ ਗਿਆ ਕਿ 2021 ਦੀ ਜਨਗਣਤਾ ਵਿੱਚ ਆਪਣਾ ਧਰਮ ਅਤੇ ਕੌਮ “ਆਦਿ ਧਰਮ” ਲਿਖਾਇਆ ਜਾਵੇਗਾ।ਸਮੂੰਹ ਮਹਾਂਪੁਰਸ਼ਾਂ ਵਲੋਂ ਫੈਸਲਾ ਕੀਤਾ ਗਿਆ ਕਿ ਆਪਣਾ ਧਰਮ ਗ੍ਰੰਥ ਵੀ ਜੋ ਸਾਡੇ ਪੁਰਖਿਆਂ ਵਲੋਂ ਦਿੱਤਾ ਗਿਆ ਹੈ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਆਪਣਾ ਧਰਮ ਗ੍ਰੰਥ ਮੰਨੀਏ।ਆਪਣਾ ਧਰਮ ਜੋ ਪੁਰਖਿਆਂ ਵਲੋਂ ਦਿੱਤਾ ਗਿਆ ਹੈ ਉਸਨੂੰ ਅੱਗੇ ਲੈ ਕੇ ਚੱਲੀਏ ਅਤੇ ਉਸਦਾ ਪ੍ਰਚਾਰ ਪ੍ਰਸਾਰ ਕਰੀਏ। ਇਸ ਸਬੰਧੀ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਅਤੇ ਜਨਰਲ ਸੈਕਟਰੀ ਸੰਤ ਨਿਰਮਲ ਸਿੰਘ ਆਵਾਦਾਨ ਨੇ ਕਿਹਾ ਕਿ ਸਮੂਹ ਆਦਿ ਵਾਸੀ –ਮੂਲ ਨਿਵਾਸੀ ਬਹੁਜਨ ਸਮਾਜ 2021 ਦੀ ਮਰਦਮ ਸ਼ੁਮਾਰੀ ਵਿੱਚ ਆਪਣਾ ਧਰਮ ਤੇ ਕੌਮ ਆਦਿ ਧਰਮੀ ਲਿਖਾਉਣ। ਇਸ ਸਮੇਂ ਸੰਤ ਸਤਨਾਮ ਦਾਸ ਨਰੂੜ,ਸੰਤ ਸ਼ੀਤਲ ਦਾਸ ਕਾਲੇਵਾਲ ਭਗਤਾਂ,ਸੰਤ ਸੰਤ ਦੇਸ਼ ਰਾਜ ਗੋਬਿੰਦਪੁਰਾ,ਸੰਤ ਮੀਨਾ ਦੇਵੀ ਜੇਜੋਂ,ਸੰਤ ਜਸਵਿੰਦਰ ਸਿੰਘ ਡਾਡੀਆਂ,ਸੰਤ ਜਸਵਿੰਦਰਪਾਲ ਪੰਡਵਾਂ,ਸੰਤ ਟਹਿਲ ਨਾਥ ਨੰਗਲ,ਸੰਤ ਬਖਸ਼ੀਸ਼ ਸਿੰਘ ਨਡਾਲੋਂ,ਸੰਤ ਹਾਕਮ ਦਾਸ,ਸੰਤ ਆਤਮਾ ਦਾਸ ਅਪਰਾ,ਸੰਤ ਗੁਰਮੁੱਖ ਦਾਸ ਸਾਹਰੀ,ਸੰਤ ਸਰੂਪ ਗਿਰ ਰਾਹੋਂ,ਸੰਤ ਕਪੂਰ ਦਾਸ ਅਬਾਦਪੁਰਾ,ਗਿਆਨੀ ਨਾਜਰ ਸਿੰਘ ਜੱਸੋਮਜਾਰਾ,ਸੁਰਜੀਤ ਸਿੰਘ ਖੇੜਾ,ਬਾਲ ਕਿਸ਼ਨ ਸੈਕਟਰੀ,ਰਾਮਪਾਲ ਗੋਬਿੰਦਪੁਰਾ ਹਾਜਰ ਸਨ। ਫੋਟੋ-ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਸੰਤ ਮਹਾਂਪੁਰਖ।
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...






















