IPL 2024 ਦਾ ਅੱਜ ਹੋਵੇਗਾ ਆਗਾਜ਼
IPL ਦੇ 54ਵੇਂ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏
ਪੰਜਾਬ ਸਰਕਾਰ ਵਲੋਂ IPS ਤੇ PPS ਅਧਿਕਾਰੀਆਂ ਦੇ ਤਬਾਦਲੇ
ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 600 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ
ਆਸਟ੍ਰੇਲੀਆ: ਚਾਕੂ ਨਾਲ ਵਿਅਕਤੀ ਤੇ ਹਮਲਾ ਕਰਨ ਵਾਲਾ ਨੌਜਵਾਨ ਪੁਲਿਸ ਗੋਲੀਬਾਰੀ ਵਿਚ ਹਲਾਕ
ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ‘ਚ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚੀ
ਖਰੜ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ
WishavWarta -Web Portal - Punjabi News Agency

Day: April 8, 2018

ਸੁਰਜੀਤ ਪਾਤਰ ਦੀ ਨਿਯੁਕਤੀ ਸ਼ਲਾਘਾਯੋਗ : ਰਾਜਿੰਦਰ ਸਿੰਘ ਬਡਹੇੜੀ

ਬਡਹੇੜੀ ਵਲੋਂ ਸੋਸ਼ਲ ਮੀਡੀਆ ਰਾਹੀਂ ਵਾਇਰਲ ਇੱਕ ਵੀਡੀਓ ‘ਤੇ ਸਖਤ ਇਤਰਾਜ਼ 

ਚੰਡੀਗੜ੍ਹ (ਵਿਸ਼ਵ ਵਾਰਤਾ )ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਸੋਸ਼ਲ ਮੀਡੀਆ ਰਾਹੀਂ ਵਾਇਰਲ ਇੱਕ ਵੀਡੀਓ 'ਤੇ ਸਖਤ ਇਤਰਾਜ਼ ਜਤਾਇਆ ਹੈ ਜਿਸ ...

ਆਸਟ੍ਰੇਲੀਆ ‘ਚ 21ਵੀਆਂ ਰਾਸ਼ਟਰ ਮੰਡਲ ਖੇਡਾਂ ਦੀ ਹੋਈ ਸ਼ੁਰੂਆਤ

ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੇ ਜਿੱਤਿਆ ਸੋਨ ਤਮਗਾ, ਫਾਈਨਲ ਵਿੱਚ ਸਿੰਗਾਪੁਰ ਦੀ ਟੀਮ ਨੂੰ ਹਰਾਇਆ

ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੇ ਜਿੱਤਿਆ ਸੋਨ ਤਮਗਾ, ਫਾਈਨਲ ਵਿੱਚ ਸਿੰਗਾਪੁਰ ਦੀ ਟੀਮ ਨੂੰ ਹਰਾਇਆ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੂੰ ਮਿਲਿਆ 7ਵਾਂ ਸੋਨ ਤਮਗਾ

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਆਖਿਰ ਕਿਉਂ ਮੈਲਬੋਰਨ ਵਿੱਚ ਸਾਬਕਾ ਮੰਤਰੀ ਦਾ ਹੋਇਆ ਵਿਰੋਧ , ਸੁੱਟੀਆਂ ਜੁੱਤੀਆਂ

ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਮੈਲਬੌਰਨ ਵਿੱਚ ਕਬੱਡੀ ਵਰਲਡ ਕੱਪ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਗੁਰਮਿੰਦਰ ਸਿੱਧੂ ਦੀ ਕਿਤਾਬ ‘ਚੇਤਿਆਂ ਦਾ ਸੰਦੂਕ’ ਲੋਕ ਅਰਪਣ

ਪੰਜਾਬੀ ਸੱਭਿਆਚਾਰ ਨੂੰ 'ਚੇਤਿਆਂ ਦਾ ਸੰਦੂਕ' 'ਚ ਸਾਂਭੀ ਬੈਠੀ ਹੈ ਡਾ. ਗੁਰਮਿੰਦਰ ਸਿੱਧੂ : ਜੰਗ ਬਹਾਦੁਰ ਗੋਇਲ ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਆਯੋਜਿਤ ਸਾਹਿਤਕ ਸਮਾਗਮ ਵਿਚ ਨਾਮਵਰ ਕਵਿੱਤਰੀ ਅਤੇ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦੀ ਕਿਤਾਬ 'ਚੇਤਿਆਂ ਦਾ ਸੰਦੂਕ' ਲੋਕਅਰਪਣ ਕੀਤੀ ਗਈ। ਜਿਸ 'ਤੇ ਆਪਣੀ ਟਿੱਪਣੀ ਕਰਦਿਆਂ ਜੰਗ ਬਹਾਦੁਰ ਗੋਇਲ ਨੇ ਆਖਿਆ ਕਿ ਡਾ. ਗੁਰਮਿੰਦਰ ਸਿੱਧੂ ਨੇ ਆਪਣੇ 'ਚੇਤਿਆਂ ਦਾ ਸੰਦੂਕ' ਵਿਚ ਸਮੁੱਚੇ ਸੱਭਿਆਚਾਰ ਨੂੰਸਾਂਭ ਕੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਗਏ ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿਚ ਸਭ ਤੋਂ ਪਹਿਲਾਂ ਸਮਾਗਮ ਦੇ ਮੁੱਖਮਹਿਮਾਨ ਜੰਗ ਬਹਾਦੁਰ ਗੋਇਲ, ਕਰਨਲ ਜਸਬੀਰ ਭੁੱਲਰ, ਵਿਸ਼ੇਸ਼ ਮਹਿਮਾਨ ਡਾ. ਤੇਜਵੰਤ ਗਿੱਲ ਅਤੇ ਅਸ਼ੋਕ ਨਾਦਿਰ ਹੁਰਾਂ ਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ। ਇਸ ਉਪਰੰਤਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਿਹੀਆਂ ਕਿਤਾਬਾਂ ਸਮਾਜ ਲਈ ਜਿੱਥੇ ਸੇਧ ਪੈਦਾ ਕਰਦੀਆਂ ਹਨ, ਉਥੇਆਪਣੀਆਂ ਯਾਦਾਂ ਤੇ ਆਪਣੇ ਵਿਰਸੇ ਨੂੰ ਸਾਂਭਣ ਦਾ ਵੀ ਕੰਮ ਕਰਦੀਆਂ ਹਨ। ਇਸ ਤੋਂ ਬਾਅਦ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਿਤਾਬ 'ਚੇਤਿਆਂ ਦਾ ਸੰਦੂਕ' ਲੋਕ ਅਰਪਣ ਕੀਤੀ ਗਈ।ਕਿਤਾਬ 'ਤੇ ਮੁੱਖ ਪਰਚਾ ਮਨਮੋਹਨ ਸਿੰਘ ਦਾਊਂ ਅਤੇ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਪੜ੍ਹਦਿਆਂ ਕਿਹਾ ਕਿ ਕਿਤਾਬ ਜਿੱਥੇ ਵਾਰਤਕ ਰੂਪ ਦੇ ਵਿਚ ਹੈ, ਉਥੇ ਇਹ ਸਵੈ ਜੀਵਨੀ ਵੀਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਵਿਸੇਸ਼ ਮਹਿਮਾਨ ਅਸ਼ੋਕ ਨਾਦਿਰ ਤੇ ਡਾ. ਤੇਜਵੰਤ ਗਿੱਲ ਹੁਰਾਂ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਤਾਬ  ਨੂੰ ਸਾਂਭਣਯੋਗ ਦੇ ਪ੍ਰਚਾਰਨ ਯੋਗ ਦੱਸਿਆ।  ਸਮਾਗਮ ਦੇ ਮੁੱਖ ਮਹਿਮਾਨ ਜੰਗ ਬਹਾਦੁਰ ਗੋਇਲ ਅਤੇ ਕਰਨਲ ਜਸਬੀਰ ਭੁੱਲਰ ਹੁਰਾਂ ਨੇ ਲੇਖਿਕਾ ਨਾਲ ਆਪਣੀ ਸਾਹਤਿਕ ਅਤੇ ਪਰਿਵਾਰਕ ਸਾਂਝ ਦਾ ਹਵਾਲਾ ਦੇ ਕੇ ਵੀ ਆਖਿਆ ਕਿ'ਚੇਤਿਆਂ ਦਾ ਸੰਦੂਕ' ਸਾਡੇ ਸਾਰਿਆਂ ਦੇ ਬਚਪਨ ਦੀ ਕਹਾਣੀ ਹੈ। ਜਿਸ ਵਿਚ ਸਮਾਨ ਬਦਲਦਾ ਹੋਵੇਗਾ ਪਰ ਕਿਤਾਬ ਪੜ੍ਹ ਕੇ ਹਰ ਇਕ ਨੂੰ ਆਪਣਾ ਬਚਪਨ ਯਾਦ ਆਉਂਦਾ ਹੈ। ਗੋਇਲਅਤੇ ਭੁੱਲਰ ਹੁਰਾਂ ਨੇ ਜਿੱਥੇ ਲੇਖਿਕਾ ਨੂੰ ਵਧਾਈ ਦਿੱਤੀ, ਉਥੇ ਇਸ ਦੇ ਨਾਲ ਹੀ ਰਜਿੰਦਰ ਕੌਰ ਹੁਰਾਂ ਨੇ ਡਾ. ਗੁਰਮਿੰਦਰ ਸਿੱਧੂ ਦੇ ਨਾਂ ਲਿਖਿਆ ਇਕ ਖ਼ਤ ਪੜ੍ਹਿਆ। ਜਦੋਂਕਿ ਪ੍ਰਿੰਸੀਪਲਗੁਰਦੇਵ ਕੌਰ ਪਾਲ, ਡਾ. ਸ਼ਰਨਜੀਤ ਕੌਰ, ਸਿਰੀਰਾਮ ਅਰਸ਼, ਸੁਰਿੰਦਰ ਗਿੱਲ ਅਤੇ ਸੁਸ਼ੀਲ ਦੁਸਾਂਝ ਹੁਰਾਂ ਨੇ ਵੀ ਕਿਤਾਬ 'ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੇਖਕਦਾ ਕੰਮ ਗੁਆਚੇ ਸ਼ਬਦਾਂ ਨੂੰ ਮੁੜ ਜਨਮ ਦੇਣਾ ਵੀ ਹੁੰਦਾ ਹੈ ਤੇ ਕਿਤਾਬ ਇਸ ਕੰਮ ਵਿਚ ਸਾਰਥਕ ਬਣ ਨਿੱਬੜੀ ਹੈ।  ਇਸ ਮੌਕੇ 'ਤੇ ਡਾ. ਗੁਰਮਿੰਦਰ ਸਿੱਧੂ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਕਿਤਾਬ ਨੂੰ ਹੱਲਾਸ਼ੇਰੀ ਦੇਣ ਲਈ, ਜਿੱਥੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਤਾਬ ਰਚਨਾ ਵਿਚ ਤੇਆਪਣੇ ਜੀਵਨ ਵਿਚ ਵੀ ਅਹਿਮ ਭੂਮਿਕਾ ਨਿਭਾਉਣ ਵਾਲੇ ਆਪਣੀ ਦਾਦੀ, ਆਪਣੀ ਮਾਤਾ, ਆਪਣੇ ਪਿਤਾ, ਆਪਣੇ ਸਿਰ ਦੇ ਸਾਈਂ ਡਾ. ਬਲਦੇਵ ਸਿੰਘ ਖਹਿਰਾ, ਅਤੇ ਮਿਸਿਜ਼ ਜਸਵੀਰਭੁੱਲਰ ਹੁਰਾਂ ਦਾ ਉਚੇਚਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਉਦਮ ਨੂੰ ਵੀ ਸਲਾਹਿਆ। ਇਸ ਦੌਰਾਨ ਸੁਸ਼ੀਲ ਦੁਸਾਂਝ ਹੁਰਾਂ ਨੇ ਆਉਂਦੀ 15 ਅਪ੍ਰੈਲ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਾਸਤੇ ਚੰਡੀਗੜ੍ਹ ਦੇ ਸਾਹਿਤਕਾਰਾਂ ਸਾਹਮਣੇ ਆਪਣਾ ਪੈਨਲ ਰੱਖ ਕੇ ਸਾਥਦੇਣ ਦੀ ਵੀ ਅਪੀਲ ਕੀਤੀ।  ਸਮਾਗਮ ਦੇ ਆਖਰ ਵਿਚ ਧੰਨਵਾਦੀ ਸ਼ਬਦ ਮਨਜੀਤ ਇੰਦਰਾ ਹੁਰਾਂ ਨੇ ਆਖੇ ਤੇ ਸਟੇਜ ਸੰਚਾਲਨ ਦੀ ਭੂਮਿਕਾ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ 'ਤੇ ਪੰਜਾਬੀਲੇਖਕ ਸਭਾ ਦੇ ਨੁਮਾਇੰਦਿਆਂ ਵਿਚੋਂ ਗੁਰਨਾਮ ਕੰਵਰ, ਡਾ. ਗੁਰਮੇਲ ਸਿੰਘ, ਮਨਜੀਤ ਕੌਰ ਮੀਤ, ਪਾਲ ਅਜਨਬੀ, ਹਰਮਿੰਦਰ ਕਾਲੜਾ, ਡਾ. ਅਵਤਾਰ ਸਿੰਘ ਪਤੰਗ, ਮਲਕੀਅਤ ਬਸਰਾਆਦਿ ਜਿੱਥੇ ਹਾਜ਼ਰ ਸਨ, ਉਥੇ ਹੀ ਵੱਡੀ ਗਿਣਤੀ ਵਿਚ ਮੌਜੂਦ ਲੇਖਕਾਂ, ਸਾਹਿਤਕਾਰਾਂ ਤੇ ਸਰੋਤਿਆਂ ਦੇ ਦਰਮਿਆਨ ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਮਨਜੀਤ ਕੌਰਮੁਹਾਲੀ, ਸ਼ਿਵਨਾਥ, ਨਿੰਦਰ ਘੁਗਿਆਣਵੀ, ਸੁਰਿੰਦਰ ਕੌਰ, ਦਲਜੀਤ ਕੌਰ ਦਾਊਂ, ਸਰਦਾਰਾ ਸਿੰਘ ਚੀਮਾ, ਤੇਜਾ ਸਿੰਘ ਥੂਹਾ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਪ੍ਰੇਮ ਵਿੱਜ,ਸਾਹਿਬ ਸਿੰਘ, ਜਗਜੀਤ ਸਿੰਘ ਨੂਰ, ਦੀਪਤੀ ਬਬੂਟਾ, ਰਮਨ ਸੰਧੂ, ਫੂਲ ਚੰਦ ਮਾਨਵ, ਤਾਰਨ ਗੁਜਰਾਲ, ਬਾਬੂ ਰਾਮ ਦੀਵਾਨਾ, ਅਨੀਤਾ ਸਬਦੀਸ਼, ਕਸ਼ਮੀਰ ਕੌਰ ਸੰਧੂ, ਨਿਰਮਲਜਸਵਾਲ, ਪ੍ਰੀਤਮ ਸਿੰਘ ਰੂਪਾਲ ਆਦਿ ਵੀ ਮੌਜੂਦ ਸਨ। ਫੋਟੋ ਕੈਪਸ਼ਨ : ਡਾ. ਗੁਰਮਿੰਦਰ ਸਿੱਧੂ ਦੀ ਕਿਤਾਬ 'ਚੇਤਿਆਂ ਦਾ ਸੰਦੂਕ' ਨੂੰ ਰਿਲੀਜ਼ ਕਰਦੇ ਹੋਏ ਜੰਗ ਬਹਾਦੁਰ ਗੋਇਲ, ਜਸਵੀਰ ਭੁੱਲਰ, ਤੇਜਵੰਤ ਗਿੱਲ, ਅਸ਼ੋਕ ਨਾਦਿਰ, ਬਲਕਾਰਸਿੱਧੂ, ਬਲਦੇਵ ਖਹਿਰਾ ਤੇ ਦੀਪਕ ਚਨਾਰਥਲ।

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਸ਼ਹਿਰੀ ਤੇ ਪੰਚਾਇਤ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਦੀ ਦੇਖ-ਰੇਖ ਲਈ ਬਣਾਈ ਕੈਬਨਿਟ ਸਬ ਕਮੇਟੀ ਦੀ ਮੀਟਿੰਗ 16 ਨੂੰ

ਸਬ ਕਮੇਟੀ ਆਪਣੀ ਰਿਪੋਰਟ 30 ਅਪਰੈਲ ਤੱਕ ਸੋਂਪੇਗੀ: ਨਵਜੋਤ ਸਿੰਘ ਸਿੱਧੂ ਚੰਡੀਗੜ•, 08 ਅਪ੍ਰੈਲ: ਸੂਬੇ ਦੀ ਵਿੱਤੀ ਸਥਿਤੀ ਮਜ਼ਬੂਤ ਕਰਨ ਲਈ ਸ਼ਹਿਰੀ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਇਕਾਈਆਂ ਦੀਆਂ ਜ਼ਮੀਨਾਂ ਅਤੇ ...

Page 2 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ